ਜੰਮੂ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼੍ਰੀਨਗਰ ਦੌਰੇ ਤੋਂ ਦੋ ਦਿਨ ਪਹਿਲਾਂ ਜੰਮੂ-ਕਸ਼ਮੀਰ ਵਿਚ ਵੱਡਾ ਅੱਤਵਾਦੀ ਹਮਲਾ ਹੋਇਆ ਹੈ। ਇਹ ਹਮਲਾ ਅੱਤਵਾਦੀਆਂ ਨੇ ਬਾਰਾਮੂਲਾ ਸਥਿਤ ਉਰੀ ਸੈਕਟਰ 'ਚ ਫੌਜ ਦੇ ਇਕ ਕੈਂਪ ਨੂੰ ਨਿਸ਼ਾਨਾ ਬਣਾ ਕੇ ਕੀਤਾ ਹੈ। ਜਿਸ ਕਾਰਨ ਫੌਜ ਦੇ 5 ਜਵਾਨ ਸ਼ਹੀਦ ਹੋ ਗਏ। ਅੱਤਵਾਦੀਆਂ ਦਾ ਮੁਕਾਬਲਾ ਕਰਦੇ ਹੋਏ ਫੌਜ ਨੇ ਜਵਾਬੀ ਕਾਰਵਾਈ ਵਿਚ 2 ਅੱਤਵਾਦੀ ਨੂੰ ਮਾਰ ਡਿਗਾਇਆ ਹੈ। ਫੌਜ ਅਤੇ ਅੱਤਵਾਦੀਆਂ ਵਿਚ ਮੁਕਾਬਲਾ ਜਾਰੀ ਹੈ।
ਜਿਸ ਕੈਂਪ 'ਤੇ ਇਹ ਹਮਲਾ ਹੋਇਆ ਹੈ ਉਹ ਕੰਟਰੋਲ ਰੇਖਾ ਦੇ ਨੇੜੇ ਹੈ। ਦੱਸਿਆ ਜਾ ਰਿਹਾ ਹੈ ਕਿ ਕੈਂਪ ਵਿਚ ਹੁਣ ਵੀ ਘੱਟ ਤੋਂ ਘੱਟ ਤਿੰਨ ਅੱਤਵਾਦੀ ਹੋ ਸਕਦੇ ਹਨ। ਅੱਤਵਾਦੀਆਂ ਨੇ ਆਤਮਘਾਤੀ ਤਰੀਕੇ ਨਾਲ ਹਮਲਾ ਕੀਤਾ। ਅੱਤਵਾਦੀਆਂ ਵਲੋਂ ਹਮਲਾ ਕਰਨ ਦਾ ਮਕਸਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਕਸ਼ਮੀਰ ਦੌਰੇ ਅਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਜੰਮੂ ਵਿਚ ਸ਼ਾਂਤੀ ਭੰਗ ਕਰਨਾ ਹੋ ਸਕਦਾ ਹੈ। ਜ਼ਿਕਰਯੋਗ ਹੈ ਕਿ ਜੰਮੂ-ਕਸ਼ਮੀਰ ਵਿਚ 9 ਦਸੰਬਰ ਨੂੰ ਤੀਜੇ ਗੇੜ ਦੀਆਂ ਚੋਣਾਂ ਹੋਣੀਆਂ ਹਨ।
ਮੇਰੇ ਵਰਗੇ ਅੰਗਹੀਣਾਂ ਦੀ ਵਿਧਾਨ ਸਭਾ 'ਚ ਲੋੜ ਨਹੀਂ : ਕਰੁਣਾਨਿਧੀ
NEXT STORY