ਅੰਮ੍ਰਿਤਸਰ-ਸ਼ਹਿਰ ਦੇ ਪਿੰਡ ਵੱਲਾ 'ਚ ਵੀਰਵਾਰ ਨੂੰ ਸ਼ੁਰੂ ਹੋਏ ਦੋ ਦਿਨਾਂ ਪਸ਼ੂ ਮੇਲੇ ਦਾ ਆਯੋਜਨ ਪਸ਼ੂ ਪਾਲਣ ਮੰਤਰਾਲੇ ਵਲੋਂ ਕਰਵਾਇਆ ਗਿਆ। ਇਸ ਪਸ਼ੂ ਮੇਲੇ 'ਚ ਮੁੱਖ ਤੌਰ 'ਤੇ ਐੱਚ. ਐੱਫ. ਕਰਾਸ ਨਸਲ ਦੀ ਗਾਂ ਆਕਰਸ਼ਣ ਦਾ ਕੇਂਦਰ ਬਣੀ ਰਹੀ, ਜਦੋਂ ਕਿ ਹੋਰ ਪਸ਼ੂ ਜਿਨ੍ਹਾਂ 'ਚ ਮੱਝਾਂ, ਭੇਡਾਂ ਅਤੇ ਘੋੜੇ, ਗਾਵਾਂ ਆਦਿ ਦਾ ਪ੍ਰਦਰਸ਼ਨ ਕਾਫੀ ਫਿੱਕਾ ਰਿਹਾ।
ਦੱਸਿਆ ਜਾ ਰਿਹਾ ਹੈ ਕਿ ਇਹ ਗਾਵਾਂ ਰੋਜ਼ਾਨਾ ਔਸਤਨ 55 ਲੀਟਰ ਦੁੱਧ ਦੇ ਕੇ ਆਪਣੇ ਮਾਲਕ ਨੂੰ ਸਲਾਨਾ 4 ਲੱਖ ਰੁਪਏ ਕਮਾ ਕੇ ਦਿੰਦੀ ਹੈ। ਗਾਂ ਦੇ ਮਾਲਕ ਨਾਗ ਖੁਰਦ ਦੇ ਰਹਿਣ ਵਾਲੇ ਹਰਵਿੰਦਰ ਸਿੰਘ ਨੇ ਦੱਸਿਆ ਕਿ ਉਹ ਇਸ ਗਾਂ ਤੋਂ ਦਿਨ 'ਚ 3 ਵਾਰ 18-18 ਲੀਟਰ ਦੁੱਧ ਲੈਂਦੇ ਹਨ।
ਇਸ ਦੌਰਾਨ ਕੁੱਤਿਆਂ ਦੀਆਂ ਕਈ ਨਸਲਾਂ ਵੀ ਪ੍ਰਦਰਸ਼ਨੀ 'ਚ ਮੁੱਖ ਤੌਰ 'ਤੇ ਹਿਮਾਲਿਆ ਸ਼ੀਪ ਡੌਗ ਗੱਬਰ ਆਕਰਸ਼ਣ ਦਾ ਕੇਂਦਰ ਬਣਿਆ ਰਿਹਾ। ਗੱਬਰ ਦੇ ਮਾਲਕ ਇੰਦਰਪਾਲ ਸਿੰਘ ਨੇ ਦੱਸਿਆ ਕਿ ਇਸ ਨਸਲ ਦਾ ਕੁੱਤਾ ਇੰਨਾ ਵਧੇਰੇ ਸ਼ਕਤੀਸ਼ਾਲੀ ਹੁੰਦਾ ਹੈ ਕਿ ਉਹ ਬਰਫ ਦੇ ਉੱਪਰ ਲੱਕੜੀ ਦੀ ਗੱਡੀ 'ਤੇ ਇਕ ਸਧਾਰਨ ਆਕਾਰ ਦੇ ਆਦਮੀ ਨੂੰ ਖਿੱਚ ਸਕਦਾ ਹੈ ਅਤੇ ਇੰਨੇ ਠੰਡੇ ਮੌਸਮ 'ਚ ਕਿਸੋ ਹੋਰ ਜਾਤੀ ਦੇ ਕੁੱਤੇ 'ਚ ਇੰਨੀ ਸਮਰੱਥਾ ਨਹੀਂ ਹੁੰਦੀ, ਜਿੰਨੀ ਹਿਮਾਲਿਆ ਸ਼ੀਪ ਡੌਗ 'ਚ ਹੈ।
ਘੋੜਿਆਂ ਦੇ ਮੁਕਾਬਲੇ 'ਚ ਮਾਰਵਾੜੀ ਘੋੜਿਆਂ ਦੀ ਜਾਤੀ ਦੇ ਹੋਏ ਪ੍ਰਦਰਸ਼ਨ ਦੌਰਾਨ ਵਰਪਾਲ ਦੇ ਰਹਿਣ ਵਾਲੇ ਬਲਦੇਵ ਸਿੰਘ ਦੇ ਘੋੜੇ ਨੇ ਪਹਿਲਾ ਸਥਾਨ ਹਾਸਲ ਕੀਤਾ, ਜਦੋਂ ਕਿ ਅਕਬਰ ਦੂਜੇ ਨੰਬਰ 'ਤੇ ਅਤੇ ਤੂਫਾਨ ਤੀਜੇ ਨੰਬਰ 'ਤੇ ਰਿਹਾ। ਇਸ ਤਰ੍ਹਾਂ ਮਹਾਰਾਜਾ ਰਣਜੀਤ ਸਿੰਘ ਦੀ ਪਸੰਦ ਦੇ ਨੁੱਕਰਾ ਘੋੜੇ ਨੇ ਵੀ ਆਪਣੇ ਕਰਤੱਵ ਦਿਖਾਏ।
ਸਾਵਧਾਨ! ਅਜਿਹੀ ਕਾਲ ਜਿਹੜੀ ਕੁਝ ਹੀ ਪਲਾਂ 'ਚ ਤੁਹਾਨੂੰ ਕੰਗਾਲ ਬਣਾ ਸਕਦੀ ਹੈ
NEXT STORY