ਜਲੰਧਰ : ਬਿਜਲੀ ਦੇ ਮੀਟਰਾਂ ਦੀ ਰੀਡਿੰਗ ਨਾਲ ਛੇੜਛਾੜ ਮਾਮਲੇ ਵਿਚ ਅਹਿਮ ਖੁਲਾਸਾ ਹੋਇਆ ਹੈ ਜਿਸ ਵਿਚ ਦੱਸਿਆ ਗਿਆ ਹੈ ਕਿ 2500 ਰੁਪਏ ਤੋਂ ਲੈ ਕੇ 5000 ਰੁਪਏ ਤੱਕ ਬਿਜਲੀ ਮੀਟਰਾਂ ਨਾਲ ਛੇੜਛਾੜ (ਟੈਂਪਰ) ਕਰਨ ਦੇ ਮਾਮਲਾ ਪਾਵਰਕਾਮ ਨੇ ਉਜਾਗਰ ਕੀਤਾ ਹੈ ਜਿਸ 'ਚ ਪਿੰਡ ਮੰਡ ਦੇ ਇਕ ਵਿਅਕਤੀ ਨੂੰ ਕਾਬੂ ਕੀਤਾ ਗਿਆ ਹੈ। ਪਾਵਰ ਥੈਫਟ ਦੇ ਐਸ.ਐਚ.ਓ. ਬਲਬੀਰ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਪਿੰਡ ਮੰਡ ਦੇ ਆਲ਼ੇ ਦੁਆਲੇ ਕਈ ਖਪਤਕਾਰਾਂ ਦੇ ਪਾਵਰਕਾਮ ਦੀਆਂ ਚੈਕਿੰਗ ਟੀਮਾਂ ਨੇ ਘੱਟ ਬਿਜਲੀ ਦਿਖਾਉਣ ਵਾਲੇ ਛੇੜਛਾੜ ਕੀਤੇ ਗਏ ਮੀਟਰਾਂ ਦੇ ਮਾਮਲੇ ਫੜੇ ਸਨ। ਪਾਵਰਕਾਮ ਦੇ ਇਨਫੋਰਸਮੈਂਟ ਵਿਭਾਗ ਨੇ ਇਲਾਕੇ 'ਚ ਬਿਜਲੀ ਚੋਰੀ ਦੇ ਮਾਮਲੇ ਵੀ ਪੁਲਸ ਨੇ ਦਰਜ ਕੀਤੇ ਸਨ। ਜਾਂਚ ਤੋਂ ਬਾਅਦ ਸਾਹਮਣੇ ਆਇਆ ਕਿ ਬਿਜਲੀ ਦੇ ਮੀਟਰਾਂ ਨੂੰ ਟੈਂਪਰ ਕੀਤਾ ਜਾ ਰਿਹਾ ਹੈ।
ਇਸ ਆਧਾਰ 'ਤੇ ਪਿੰਡ ਮੰਡ ਦੇ ਬਲਬੀਰ ਸਿੰਘ ਉਰਫ਼ ਬੀਰਾ ਪੁੱਤਰ ਸ਼ਾਮ ਸਿੰਘ ਨੂੰ ਇਸ ਮਾਮਲੇ 'ਚ ਕਾਬੂ ਕੀਤਾ ਗਿਆ। ਇਸ ਦੌਰਾਨ ਜਦੋਂ ਉਸ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਸ ਨੇ ਮੰਨਿਆ ਕਿ ਉਹ 2500 ਤੋਂ ਲੈ ਕੇ 5000 ਰੁਪਏ ਤੱਕ ਲੈ ਕੇ ਮੀਟਰਾਂ ਦੀ ਰੀਡਿੰਗ ਨਾਲ ਛੇੜਛਾੜ ਕਰਦਾ ਸੀ, ਇਸ ਮਾਮਲੇ 'ਚ ਪੁਲਸ ਵੱਲੋਂ ਅਗਲੀ ਕਾਰਵਾਈ ਜਾਰੀ ਹੈ। ਇਸ ਵਿਅਕਤੀ ਕੋਲੋਂ ਬਿਜਲੀ ਮੀਟਰਾਂ ਨੂੰ ਟੈਂਪਰ ਕਰਨ ਦਾ ਸਾਮਾਨ ਵੀ ਜਬਤ ਕੀਤਾ ਗਿਆ ਹੈ।
ਇਹ ਗਾਂ ਸਾਲ 'ਚ ਕਮਾਉਂਦੀ ਹੈ 4 ਲੱਖ ਰੁਪਏ!
NEXT STORY