ਲੁਧਿਆਣਾ : ਲੁਧਿਆਣੇ ਦੇ ਪੋਰਸ਼ ਇਲਾਕੇ ਵਿਚ ਇਕ ਕ੍ਰਿਏਟਿਵ ਲਾਈਨ ਨਾਮੀ ਰੈਡੀਮੇਡ ਗਾਰਮੈਂਟਸ ਦੇ ਸ਼ੋਅਰੂਮ ਨੂੰ ਚੋਰਾਂ ਨੇ ਆਪਣਾ ਨਿਸ਼ਾਨਾ ਬਣਾਇਆ। ਦੁਕਾਨ ਮਾਲਕ ਵਲੋਂ ਲੱਗਭਗ ਇਕ ਕਰੋੜ ਰੁਪਏ ਦੇ ਕੱਪੜੇ ਚੋਰੀ ਹੋਣ ਦੀ ਗੱਲ ਕਹੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਸ ਮੌਕੇ 'ਤੇ ਪਹੁੰਚ ਗਈ, ਜਿਸ ਪਿੱਛੋਂ ਪੂਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਇਥੇ ਇਹ ਦੱਸਣਯੋਗ ਹੈ ਕਿ ਸ਼ੋਅਰੂਮ ਦੇ ਮਾਲਕ ਵਲੋਂ ਗਲਤੀ ਨਾਲ ਜਾਣ ਲੱਗਿਆਂ ਸੀ.ਸੀ.ਟੀ.ਵੀ. ਕੈਮਰੇ ਆਫ ਕਰ ਦਿੱਤੇ ਗਏ, ਜਿਸ ਕਾਰਨ ਚੋਰਾਂ ਦੀ ਪਛਾਣ ਵੀ ਨਹੀਂ ਹੋ ਸਕੀ।
ਅੰਮ੍ਰਿਤਸਰ : ਨੈਸ਼ਨਲ ਹਾਈਵੇਅ ਰੋਡ 'ਤੇ ਕਾਰ ਅਤੇ ਬੱਸ ਦੀ ਟੱਕਰ
NEXT STORY