ਤਰਨਤਾਰਨ (ਰਾਹੁਲ)-ਹਰੀਕੇ ਅੰਮ੍ਰਿਤਸਰ ਨੈਸ਼ਨਲ ਹਾਈਵੇਅ 'ਤੇ ਕਾਰ ਅਤੇ ਬੱਸ ਵਿਚਕਾਰ ਟੱਕਰ ਹੋਣ ਦੀ ਖਬਰ ਮਿਲੀ ਹੈ। ਜਾਣਕਾਰੀ ਮੁਤਾਬਕ ਮਾਰੂਤੀ ਕਾਰ 'ਚ 5ਲੋਕ ਸਵਾਰ ਸਨ ਅਤੇ ਪਿਡੰ ਕਰੜਾ 'ਚ ਕਿਸੇ ਵਿਆਹ ਸਮਾਰੋਹ 'ਚ ਜਾ ਰਹੇ ਸਨ।
ਉਨ੍ਹਾਂ ਦੀ ਕਾਰ ਨੂੰ ਪਿੱਛਿਓਂ ਆ ਰਹੀ ਬੱਸ ਨੇ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸੇ ਦੌਰਾਨ ਕਾਰ 'ਚ ਸਵਾਰ 4 ਲੋਕ ਨੂੰ ਤਾਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਪਰ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀ ਹੋਏ ਵਿਅਕਤੀ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ ਅਤੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਮੌਕੇ 'ਤੇ ਪਹੁੰਚੀ ਪੁਲਸ ਨੇ ਘਟਨਾ ਵਾਲੇ ਸਥਾਨ ਦਾ ਜਾਇਜ਼ਾ ਲਿਆ। ਫਿਲਹਾਲ ਬੱਸ ਦਾ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ ਹੈ ਅਤੇ ਪੁਲਸ ਉਸ ਦੀ ਭਾਲ ਕਰ ਰਹੀ ਹੈ।
ਆਸ਼ੂਤੋਸ਼ ਮਹਾਰਾਜ ਮਾਮਲੇ 'ਚ ਡੇਰੇ ਵਲੋਂ ਕੀਤੀ ਅਪੀਲ 11 ਦਸੰਬਰ ਤਕ ਟਲੀ (ਵੀਡੀਓ)
NEXT STORY