ਪਟਿਆਲਾ- ਪਟਿਆਲਾ 'ਚ ਇਕ ਵਿਸ਼ੇਸ਼ ਮੀਟਿੰਗ ਕਰਨ ਪਹੁੰਚੇ ਮੁੱਖ ਸੰਸਦੀ ਸਕੱਤਰ ਐਨ.ਕੇ ਸ਼ਰਮਾ ਨੇ ਪੰਜਾਬ 'ਚ ਆਉਣ ਵਾਲੇ 5 ਮਹੀਨਿਆਂ ਅੰਦਰ 2500 ਸੁਵਿਧਾ ਕੇਂਦਰ ਖੋਲ੍ਹਣ ਦੀ ਗੱਲ਼ ਆਖੀ ਹੈ। ਲੋਕਾਂ ਦੀ ਸਹੂਲਤ ਲਈ ਖੋਲ੍ਹੇ ਜਾ ਰਹੇ ਇਨ੍ਹਾਂ ਸੁਵਿਧਾ ਕੇਂਦਰਾਂ 'ਚ ਰਾਸ਼ਨ ਕਾਰਡ, ਵੋਟਰ ਕਾਰਡ, ਆਧਾਰ ਕਾਰਡ, ਜਨਮ ਅਤੇ ਮੌਤ ਦੇ ਸਰਟੀਫਿਕੇਟ ਜਿਹੇ ਸਾਰੇ ਕੰਮ ਕੀਤੇ ਜਾਣਗੇ ਜਿਨ੍ਹਾਂ ਲਈ ਮਾਮੂਲੀ ਜਿਹੀ ਰਕਮ ਦੀ ਅਦਾਇਗੀ ਕਰਨੀ ਪਵੇਗੀ।
ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿਚ ਵਧ ਰਹੀ ਰਿਸ਼ਵਤ ਖੋਰੀ ਨੂੰ ਰੋਕਣ ਲਈ ਇਹ ਸਭ ਉਪਰਾਲੇ ਪੰਜਾਬ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਕੀਤੇ ਜਾ ਰਹੇ ਹਨ।
ਲਵ ਮੈਰਿਜ-ਵਿਦੇਸ਼ ਯਾਤਰਾ ਕਰਵਾਉਣ ਵਾਲਾ ਬਾਬਾ ਅੜਿੱਕੇ
NEXT STORY