ਨਵੀਂ ਦਿੱਲੀ- ਉਦਯੋਗ ਜਗਤ ਦੀ ਭੌਂ ਪ੍ਰਾਪਤੀ ਦੀ ਸਮੱਸਿਆ 'ਤੇ ਵਿਚਾਰ ਕਰਦੇ ਹੋਏ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ ਨੇ ਸ਼ਨੀਵਾਰ ਨੂੰ ਕਿਹਾ ਕਿ ਸਰਕਾਰ ਸਾਰੇ ਸਬੰਧਤ ਪੱਖਾਂ ਨਾਲ ਵਿਚਾਰ-ਵਟਾਂਦਰਾ ਕਰੇਗੀ ਤਾਂ ਜੋ ਭੌਂ ਪ੍ਰਾਪਤੀ ਦੇ ਕਾਨੂੰਨ ਨੂੰ ਮੁਸ਼ਕਲਾਂ ਭਰਿਆ ਹੋਣ ਦੀ ਬਜਾਏ ਮਦਦਗਾਰ ਬਣਾਇਆ ਜਾ ਸਕੇ।
ਵਣਜ ਅਤੇ ਉਦਯੋਗ ਮੰਤਰੀ ਨੇ ਕਿਹਾ ਕਿ ਉਦਯੋਗ ਜਗਤ ਚਿੰਤਾ ਜ਼ਾਹਰ ਕਰ ਰਿਹਾ ਹੈ ਕਿ ਮੌਜੂਦਾ ਭੌਂ ਪ੍ਰਾਪਤੀ ਕਾਨੂੰਨ ਦੇ ਤਹਿਤ ਉਨ੍ਹਾਂ ਦੇ ਲਈ ਭੌਂ ਪ੍ਰਾਪਤੀ ਅਸੰਭਵ ਹੈ।
ਸੀਤਾ ਰਮਨ ਨੇ ਈ.ਟੀ. ਨਾਓ ਵੱਲੋਂ ਆਯੋਜਿਤ ਇੰਡੀਅਨ ਇਕਨਾਮਿਕ ਕਾਨਕਲੇਵ 'ਚ ਕਿਹਾ ਕਿ ਕੰਮ ਹੋ ਰਿਹਾ ਹੈ, ਮੈਨੂੰ ਪੂਰਾ ਭਰੋਸਾ ਹੈ ਕਿ ਸਰਕਾਰ ਸਾਰੇ ਸਬੰਧਤ ਪੱਖਾਂ ਦੇ ਨਾਲ ਵਿਚਾਰ ਵਟਾਂਦਰਾ ਕਰਕੇ ਕੁਝ ਅਜਿਹੀਆਂ ਵਿਵਸਥਾਵਾਂ ਲੈ ਕੇ ਆਵੇਗੀ ਜਿਸ ਨਾਲ ਇਹ ਕਾਨੂੰਨ ਮਦਦਗਾਰ ਬਣੇ ਨਾ ਕਿ ਮੁਸ਼ਕਲਾਂ ਖੜ੍ਹਾ ਕਰਨ ਵਾਲਾ।
ਜ਼ਿਕਰਯੋਗ ਹੈ ਕਿ ਇਹ ਬਿਲ ਸਾਬਕਾ ਯੂ.ਪੀ.ਏ. ਸਰਕਾਰ ਦੇ ਕਾਰਜਕਾਲ 'ਚ ਪਾਸ ਹੋਇਆ ਸੀ ਅਤੇ ਉਦੋਂ ਭਾਜਪਾ ਨੇ ਇਸ ਦਾ ਸਮਰਥਨ ਕੀਤਾ ਸੀ। ਇਸ ਕਾਨੂੰਨ ਦੇ ਤਹਿਤ ਉਦਯੋਗਿਕ ਪ੍ਰਾਜੈਕਟਾਂ ਦੇ ਲਈ ਪ੍ਰਾਪਤ ਕੀਤੀ ਜ਼ਮੀਨ ਦੇ ਲਈ ਉਚਿਤ ਮੁਆਵਜ਼ਾ ਦੇਣ ਦੀ ਵਿਵਸਥਾ ਹੈ।
ਸੀ.ਡੀ.ਐਮ.ਏ. ਬੈਂਡ ਲਈ 3646 ਕਰੋੜ ਰੁਪਏ ਪ੍ਰਤੀ ਮੈਗਾਹਰਟਜ਼ ਕੀਮਤ ਦੀ ਸਿਫਾਰਿਸ਼
NEXT STORY