ਮੁੰਬਈ- ਮਹਾਨ ਸਿਤਾਰ ਵਾਦਕ ਰਵੀ ਸ਼ੰਕਰ ਦੀ ਬੇਟੀ ਅਨੁਸ਼ਕਾ ਸ਼ੰਕਰ ਨੂੰ ਮਸ਼ਹੂਰ ਗ੍ਰੈਮੀ ਪੁਰਸਕਾਰ ਲਈ ਤੀਜੀ ਵਾਰੀ ਨਾਮਜ਼ਦ ਕੀਤਾ ਗਿਆ ਹੈ। ਗ੍ਰੈਮੀ ਪੁਰਸਕਾਰਾਂ ਦੀ ਵੰਡ ਲਾਸ ਏਂਜਲਸ 'ਚ ਅਗਲੇ ਸਾਲ 8 ਫਰਵਰੀ ਨੂੰ ਹੋਵੇਗੀ। 57ਵੇਂ ਗ੍ਰੈਮੀ ਪੁਰਸਕਾਰਾਂ ਲਈ ਸਰਵਸ੍ਰੇਸ਼ਠ ਵਿਸ਼ਵ ਸੰਗੀਤ ਐਲਬਮ ਦੀ ਸ਼੍ਰੇਣੀ 'ਚ ਅਨੁਸ਼ਕਾ ਦੀ ਐਲਬਮ 'ਟ੍ਰੈਸੇਜ ਆਫ ਯੂ' ਨੂੰ ਨਾਮਜ਼ਦ ਕੀਤਾ ਗਿਆ ਹੈ। ਇਹ ਉਸ ਦੀ 7ਵੀਂ ਐਲਬਮ ਹੈ। ਇਕ ਗੀਤ 'ਦਿ ਸਨ ਵਾਟ ਸੈਟ' 'ਚ ਉਸ ਦੀ ਮਤਰੇਈ ਭੈਣ ਨੋਰਾ ਜਾਸ ਨੇ ਵੀ ਉਸ ਦਾ ਸਾਥ ਦਿੱਤਾ ਹੈ। ਅਨੁਸ਼ਕਾ ਨੂੰ ਇਸ ਤੋਂ ਪਹਿਲਾਂ ਵੀ ਗ੍ਰੈਮੀ ਪੁਰਸਕਾਰ ਲਈ 2 ਵਾਰੀ ਨਾਮਜ਼ਦ ਕੀਤਾ ਜਾ ਚੁੱਕਿਆ ਹੈ। ਪੂਰੀ ਦੁਨੀਆ 'ਚ ਆਪਣੇ ਸੰਗੀਤ ਅਤੇ ਖੂਬਸੂਰਤ ਲੱਖਾਂ ਪ੍ਰਸ਼ੰਸਕਾਂ ਦਾ ਦਿਲ ਜਿੱਤਣ ਵਾਲੀ ਅਨੁਸ਼ਕਾ ਭਾਰਤੀ ਸ਼ਾਸਤਰੀ ਸੰਗੀਤ, ਲੋਕ ਸੰਗੀਤ, ਜੈਜ ਜਾਂ ਫਲੇਮੈਂਕੋ ਸਾਰਿਆਂ 'ਚ ਅਨੋਖਾ ਪ੍ਰਦਰਸ਼ਨ ਕਰਦੀ ਹੈ। ਉਸ ਨੇ 13 ਸਾਲ ਦੀ ਉਮਰ 'ਚ ਸਿਤਾਰ ਵਾਦਕ ਦੇ ਤੌਰ 'ਤੇ ਆਪਣਾ ਕੈਰੀਅਰ ਸ਼ੁਰੂ ਕੀਤਾ ਸੀ।
ਹੌਟ ਅਭਿਨੇਤਰੀਆਂ 'ਚ ਪਾਕਿ ਦੀ ਅਦਾਕਾਰਾ ਨੇ ਵੀ ਕੀਤੀ ਸ਼ਿਰਕਤ (ਦੇਖੋ ਤਸਵੀਰਾਂ)
NEXT STORY