ਮੁੰਬਈ- ਠੰਡ ਤੇ ਖੰਘ ਦੀ ਸ਼ਿਕਾਇਤ ਤੋਂ ਬਾਅਦ ਨਿਮੋਨੀਆ ਦੇ ਇਲਾਜ ਲਈ ਕੱਲ ਹਸਪਤਾਲ 'ਚ ਭਰਤੀ ਕਰਵਾਏ ਗਏ ਮਸ਼ਹੂਰ ਅਭਿਨੇਤਾ ਦਿਲੀਪ ਕੁਮਾਰ ਦੀ ਹਾਲਤ ਸਥਿਰ ਹੈ। ਪਰਿਵਾਰ ਦੇ ਇਕ ਸੂਤਰ ਨੇ ਦੱਸਿਆ ਕਿ ਦਿਲੀਪ ਜੀ ਦੀ ਹਾਲਤ ਠੀਕ ਹੈ। ਉਨ੍ਹਾਂ ਦੀ ਹਾਲਤ ਸਥਿਰ ਹੈ ਤੇ ਸੁਧਾਰ ਹੋ ਰਿਹਾ ਹੈ। ਉਹ ਹੁਣ ਆਈ. ਸੀ. ਯੂ. ਤੋਂ ਬਾਹਰ ਹਨ।
ਸੂਤਰਾਂ ਨੇ ਦੱਸਿਆ ਕਿ 91 ਸਾਲਾ ਅਭਿਨੇਤਾ ਨੂੰ ਇਥੋਂ ਦੇ ਲੀਲਾਵਤੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਨਿਯਮਿਤ ਜਾਂਚ ਲਈ ਉਨ੍ਹਾਂ ਨੂੰ ਨਿਰਗਾਨੀ 'ਚ ਰੱਖਿਆ ਗਿਆ ਹੈ। ਸੰਪਰਕ ਕੀਤੇ ਜਾਣ 'ਤੇ ਲੀਲਾਵਤੀ ਹਸਪਤਾਲ ਦੇ ਬੁਲਾਰੇ ਨੇ ਦੱਸਿਆ ਕਿ ਦਿਲੀਪ ਕੁਮਾਰ ਦੀ ਸਿਹਤ ਵਿਚ ਸੁਧਾਰ ਹੋ ਰਿਹਾ ਹੈ। ਇਸ ਤੋਂ ਪਹਿਲਾਂ ਸਤੰਬਰ ਵਿਚ ਵੀ ਦਿਲੀਪ ਨੂੰ ਦਿਲ ਦਾ ਦੌਰਾ ਪੈਣ ਕਾਰਨ ਹਸਪਤਾਲ ਭਰਤੀ ਕਰਵਾਇਆ ਗਿਆ ਸੀ।
'ਪੀਕੇ' ਸਮੇਤ ਤਿੰਨ ਅਨੁਸ਼ਕਾ ਆਉਣਗੀਆਂ ਨਜ਼ਰ
NEXT STORY