ਮੁੰਬਈ- ਬਾਲੀਵੁੱਡ ਦੀ ਹੌਟ ਅਭਿਨੇਤਰੀ ਬਿਪਾਸ਼ਾ ਬਸੁ ਤੈਰਨਾ ਨਹੀਂ ਜਾਣਦੀ ਹੈ। ਇਸ ਗੱਲ ਤੋਂ ਉਹ ਕਾਫੀ ਡਰਦੀ ਹੈ। ਹਾਲ ਹੀ 'ਚ ਆਪਣੀ ਅਗਲੀ ਹਾਰਰ ਫਿਲਮ 'ਅਲੋਨ ਦੀ ਸ਼ੂਟਿੰਗ ਦੌਰਾਨ ਕੇਰਲ ਦੇ ਬਲੈਕਵਾਟਰਸ 'ਚ ਬਿਪਾਸ਼ਾ ਨੂੰ ਆਪਣੇ ਕੋ-ਸਟਾਰ ਕਰਨ ਸਿੰਘ ਗਰੋਵਰ ਦੇ ਪਿੱਛੇ ਜੈੱਟ ਸਕਾਈ 'ਤੇ ਬੈਠਣਾ ਸੀ। ਡਰ ਹੋਣ ਬਾਵਜੂਦ ਵੀ ਬਿਪਾਸ਼ਾ ਇਸ ਸੀਨ ਕਰਨ ਲਈ ਰਾਜੀ ਹੋ ਗਈ ਸੀ। ਇਕ ਪੁਆਇੰਟ 'ਤੇ ਆ ਕੇ ਕਰਨ ਨੂੰ ਇਕ ਸ਼ਾਰਟ ਟਰਨ ਲੈਣਾ ਸੀ ਜਿਵੇਂ ਹੀ ਉਸ ਨੇ ਟਰਨ ਲਿਆ ਤਾਂ ਉਸ ਦੀ ਜੈਟ ਸਕਾਈ ਪਲਟ ਗਈ। ਇਸ ਦੌਰਾਨ ਬਿਪਾਸ਼ਾ ਪਾਣੀ 'ਚ ਡਿੱਗ ਗਈ ਅਤੇ ਡੁੱਬਣ ਲੱਗੀ ਸੀ। ਉਸ ਸਮੇਂ ਫਿਲਮ ਦੀ ਟੀਮ ਉਥੋਂ ਦੂਰ ਖੜੀ ਸੀ। ਇਸ ਲਈ ਕਰਨ ਨੇ ਬਿਪਾਸ਼ਾ ਨੂੰ ਡੁੱਬਦੇ ਹੋਏ ਦੇਖ ਕੇ ਖੁਦ ਪਾਣੀ 'ਚ ਛਾਲ ਮਾਰ ਦਿੱਤੀ ਅਤੇ ਉਸ ਨੂੰ ਡੁੱਬਣ ਤੋਂ ਬਚਾਇਆ। ਬਿਪਾਸ਼ਾ ਨੂੰ ਇਕ ਦੂਜੀ ਬੇੜੀ 'ਚ ਲਿਜਾਇਆ ਗਿਆ ਅਤੇ ਉਸ ਨੂੰ ਆਮ ਹਾਲਤ 'ਚ ਆਉਣ 'ਤੇ ਤਕਰੀਬਨ 2 ਘੰਟਿਆਂ ਦਾ ਸਮਾਂ ਲੱਗਾ। ਬਿਪਾਸ਼ਾ ਇਸ ਹਾਦਸੇ ਨਾਲ ਬਹੁਤ ਹੀ ਡੱਰ ਗਈ ਸੀ। ਇਸ ਦੇ ਬਾਵਜੂਦ ਉਸ ਨੇ ਦਿਨ ਦਾ ਸ਼ੂਟ ਪੂਰਾ ਕੀਤਾ। ਕਰਨ ਸਿੰਘ ਗਰੋਵਰ ਨੇ ਕਾਬਿਲ-ਏ-ਤਰੀਫ ਕੰਮ ਕਰਕੇ ਉਥੇ ਸਾਰਿਆਂ ਦਾ ਦਿਲ ਜਿੱਤ ਲਿਆ।
ਬਿਕਨੀ ਫੋਟੋਸ਼ੂਟ 'ਚ ਧਮਾਲ ਮਚਾ ਚੁੱਕੀ ਹੈ ਬਾਲੀਵੁੱਡ ਦੀ ਹੌਟ ਸ਼ਰਮਿਲਾ ਟੈਗੋਰ (ਦੇਖੋ ਤਸਵੀਰਾਂ)
NEXT STORY