ਮੁੰਬਈ- ਬਾਲੀਵੁੱਡ ਦੀ ਸਦਾਬਹਾਰ ਮਸ਼ਹੂਰ ਅਭਿਨੇਤਰੀ ਸ਼ਰਮਿਲਾ ਟੈਗੋਰ ਅੱਜ ਯਾਨੀ ਕਿ ਸੋਮਵਾਰ ਨੂੰ 70 ਸਾਲਾਂ ਦੀ ਹੋ ਗਈ ਹੈ। ਉਹ ਅੱਜ ਆਪਣਾ 70ਵਾਂ ਜਨਮ ਦਿਨ ਮਨ੍ਹਾ ਰਹੀ ਹੈ। ਸ਼ਰਮਿਲਾ ਨੇ ਸਾਲ 1959 'ਚ ਬੰਗਾਲੀ ਫਿਲਮ ਨਾਲ ਆਪਣੇ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ। ਉਸ ਨੇ ਫਿਲਮ 'ਸਾਵਣ ਕੀ ਘਟਾ', 'ਕਸ਼ਮੀਰ ਕੀ ਕਲੀ', 'ਅਨੁਪਮਾ', 'ਮੇਰੇ ਹਮਦਮ ਮੇਰੇ ਦੋਸਤ,' 'ਆਰਾਧਨਾ', 'ਮੇਰੇ ਹਮਸ਼ਫਰ,' 'ਅਮਰ ਪ੍ਰੇਮ, 'ਚੁਪਕੇ-ਚੁਪਕੇ' ਅਤੇ 'ਵਿਰੁਧ' ਵਰਗੀਆਂ ਫਿਲਮਾਂ ਨਾਲ ਆਪਣੀ ਇਕ ਵੱਖਰੀ ਹੀ ਪਛਾਣ ਬਣਾਈ। ਆਪਣੇ ਜ਼ਮਾਨੇ 'ਚ ਇਸ ਮਸ਼ਹੂਰ ਅਭਿਨੇਤਰੀ ਨੇ ਸਾੜੀ ਪਾਉਣ ਦੀ ਬਜਾਏ ਬਿਕਨੀ ਅਵਤਾਰ 'ਚ ਫੋਟੋਸ਼ੂਟ ਕਰਵਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਸੀ। ਤੁਹਾਨੂੰ ਦੱਸ ਦਈਏ ਕਿ ਸਾਲ 1969 'ਚ ਅਭਿਨੇਤਰੀ ਸ਼ਰਮਿਲਾ ਨੇ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਨਵਾਬ ਪਟੌਦੀ ਨਾਲ ਨਿਕਾਹ ਕੀਤਾ ਸੀ, ਜਿਸ ਤੋਂ ਬਾਅਦ ਉਸ ਨੇ ਆਪਣਾ ਨਾਂ ਸ਼ਰਮਿਲਾ ਤੋਂ ਬਦਲ ਕੇ ਆਇਸ਼ਾ ਸੁਲਤਾਨ ਰੱਖ ਲਿਆ ਸੀ। ਨਵਾਬ ਪਟੌਦੀ ਦੇ ਤਿੰਨ ਬੱਚੇ ਸੈਫ ਅਲੀ ਖਾਨ, ਸਬਾ ਅਲੀ ਖਾਨ ਅਤੇ ਸੋਹਾ ਅਲੀ ਖਾਨ ਹਨ।
....ਤਾਂ ਹੈਲੀਕਾਪਟਰ 'ਤੇ ਜਾਣ ਦੀ ਜ਼ਿਦ 'ਤੇ ਅੜੀ ਐਸ਼ਵਰਿਆ (ਦੇਖੋ ਤਸਵੀਰਾਂ) (ਵੀਡੀਓ)
NEXT STORY