ਚੰਡੀਗੜ੍ਹ— (ਵਿਵੇਕ)— ਜੇਕਰ ਐੱਨ. ਡੀ. ਤਿਵਾੜੀ ਦੇ ਕਥਿਤ ਬੇਟੇ ਦੇ ਦਾਅਵੇ 'ਤੇ ਉਨ੍ਹਾਂ ਦਾ ਡੀ. ਐੱਨ. ਏ. ਟੈਸਟ ਹੋ ਸਕਦਾ ਹੈ ਤਾਂ ਆਸ਼ੂਤੋਸ਼ ਮਹਾਰਾਜ ਦੇ ਮਾਮਲੇ ਵਿਚ ਵੀ ਹੋਣਾ ਚਾਹੀਦਾ ਹੈ। ਮੈਂ ਆਸ਼ੂਤੋਸ਼ ਦਾ ਬੇਟਾ ਹਾਂ ਤੇ ਉਨ੍ਹਾਂ ਦੀ ਮੌਤ ਮਗਰੋਂ ਉਨ੍ਹਾਂ ਦੇ ਸਰੀਰ ਦਾ ਅੰਤਿਮ ਸੰਸਕਾਰ ਕਰਨਾ ਮੇਰਾ ਹੱਕ ਵੀ ਹੈ ਤੇ ਕਰਤੱਵ ਵੀ। ਅਜਿਹੇ ਵਿਚ ਹਾਈਕੋਰਟ ਦੇ ਸਿੰਗਲ ਬੈਂਚ ਦੇ ਹੁਕਮਾਂ 'ਤੇ ਰੋਕ ਲਗਾਉਂਦਿਆਂ ਡੀ. ਐੱਨ. ਏ. ਟੈਸਟ ਕਰਵਾਇਆ ਜਾਵੇ ਤਾਂ ਸਾਬਿਤ ਹੋ ਜਾਵੇਗਾ ਕਿ ਮੈਂ ਹੀ ਆਸ਼ੂਤੋਸ਼ ਮਹਾਰਾਜ ਦਾ ਬੇਟਾ ਹਾਂ। ਪੰਜਾਬ ਤੇ ਹਰਿਆਣਾ ਹਾਈਕੋਰਟ ਵਿਚ ਸਿੰਗਲ ਬੈਂਚ ਦੇ ਫੈਸਲੇ ਨੂੰ ਚੁਣੌਤੀ ਦਿੰਦਿਆਂ ਦਲੀਪ ਝਾ ਨੇ ਇਸੇ ਤਰ੍ਹਾਂ ਡਬਲ ਬੈਂਚ ਤੋਂ ਨਿਆਂ ਦੀ ਅਪੀਲ ਕੀਤੀ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਹਾਈਕੋਰਟ ਦੇ ਸਿੰਗਲ ਬੈਂਚ ਵਲੋਂ ਜਾਰੀ ਹੁਕਮ ਕਾਨੂੰਨ ਅਨੁਸਾਰ ਨਹੀਂ ਹਨ ਤੇ ਇਸ ਨੂੰ ਰੱਦ ਕਰ ਦੇਣਾ ਚਾਹੀਦਾ ਹੈ। ਜਿਸ ਤਰ੍ਹਾਂ ਐੱਨ. ਡੀ. ਤਿਵਾੜੀ ਮਾਮਲੇ ਵਿਚ ਡੀ. ਐੱਨ. ਏ. ਟੈਸਟ ਕਰਵਾਇਆ ਗਿਆ ਸੀ, ਉਸੇ ਤਰ੍ਹਾਂ ਹੀ ਆਸ਼ੂਤੋਸ਼ ਮਹਾਰਾਜ ਦੇ ਕੇਸ ਵਿਚ ਵੀ ਟੈਸਟ ਕਰਵਾਇਆ ਜਾਣਾ ਚਾਹੀਦਾ ਹੈ। ਇਸ ਨੂੰ ਸਿੰਗਲ ਬੈਂਚ ਦੇ ਧਿਆਨ ਵਿਚ ਲਿਆਂਦਾ ਗਿਆ ਸੀ, ਨਾ ਸਿਰਫ਼ ਸਿੰਗਲ ਬੈਂਚ ਨੇ ਇਸ ਦਲੀਲ ਨੂੰ ਦਰਕਿਨਾਰ ਕਰ ਦਿੱਤਾ ਸੀ, ਸਗੋਂ ਉਨ੍ਹਾਂ ਵਲੋਂ ਦਿੱਤੇ ਗਏ ਸਬੂਤਾਂ, ਜਿਨ੍ਹਾਂ ਵਿਚ ਆਸ਼ੂਤੋਸ਼ ਮਹਾਰਾਜ ਦਾ ਲਿਖਿਆ ਹੋਇਆ ਪੱਤਰ, ਦਲੀਪ ਦੇ ਮਾਮਲੇ ਦਾ ਹਲਫ਼ਨਾਮਾ ਤੇ ਸਰਪੰਚ ਦਾ ਹਲਫ਼ਨਾਮਾ ਵੀ ਸ਼ਾਮਲ ਸੀ। ਦਲੀਪ ਝਾ ਨੇ ਕਿਹਾ ਕਿ ਉਹ ਆਸ਼ੂਤੋਸ਼ ਮਹਾਰਾਜ ਦੇ ਪੁੱਤਰ ਹਨ ਤੇ ਇਸਦੇ ਬਾਰੇ 'ਚ ਉਨ੍ਹਾਂ ਨੇ ਸਬੂਤ ਵੀ ਮੁਹੱਈਆ ਕਰਵਾਏ ਹਨ, ਬਾਵਜੂਦ ਇਸਦੇ ਸਿੰਗਲ ਬੈਂਚ ਨੇ ਉਨ੍ਹਾਂ ਦੇ ਦਾਅਵੇ ਨੂੰ ਨਹੀਂ ਮੰਨਿਆ ਤੇ ਅੰਤਿਮ ਸੰਸਕਾਰ ਰਾਜ ਸਰਕਾਰ ਨੂੰ ਕਰਨ ਦੇ ਹੁਕਮ ਦਿੱਤੇ। ਪਟੀਸ਼ਨ ਕਰਤਾ ਨੇ ਕਿਹਾ ਕਿ ਰਾਜ ਸਰਕਾਰ ਸਿਰਫ਼ ਉਸੇ ਸਰੀਰ ਦਾ ਅੰਤਿਮ ਸੰਸਕਾਰ ਕਰ ਸਕਦੀ ਹੈ, ਜਿਸ ਦਾ ਕੋਈ ਦਾਅਵੇਦਾਰ ਨਾ ਹੋਵੇ। ਇੱਥੇ ਉਹ ਆਪਣੇ ਪਿਤਾ ਦੀ ਲਾਸ਼ 'ਤੇ ਹੱਕ ਪ੍ਰਗਟਾ ਰਹੇ ਹਨ ਤੇ ਅਜਿਹੇ ਵਿਚ ਸਰਕਾਰ ਵਲੋਂ ਉਨ੍ਹਾਂ ਨੂੰ ਲਾਸ਼ ਦਾ ਅੰਤਿਮ ਸੰਸਕਾਰ ਕਰਨ ਦੀ ਇਜਾਜ਼ਤ ਦੇਣੀ ਚਾਹੀਦੀ ਹੈ। ਇਹ ਪਟੀਸ਼ਨ ਰਜਿਸਟਰ ਵਿਚ ਦਾਖਲ ਕੀਤੀ ਜਾ ਚੁੱਕੀ ਹੈ ਤੇ ਜਲਦੀ ਹੀ ਸੁਣਵਾਈ ਲਈ ਡਬਲ ਬੈਂਚ ਦੇ ਸਾਹਮਣੇ ਆਵੇਗੀ।
ਫਾਸਟ-ਵੇ ਦੇ ਐੱਮ. ਡੀ. ਤੇ ਸੀ. ਈ .ਓ. ਖਿਲਾਫ਼ ਕੇਸ ਦਰਜ
NEXT STORY