ਚੰਡੀਗੜ੍ਹ : ਬਾਦਲ ਸਰਕਾਰ ਨੇ ਪੰਜਾਬ ਦੀਆਂ ਧੀਆਂ ਨੂੰ ਇਕ ਤੋਹਫਾ ਦਿੱਤਾ ਹੈ। ਜਿਸ ਵਿਚ ਦੱਸਿਆ ਗਿਆ ਹੈ ਕਿ ਬਾਦਲ ਸਰਕਾਰ ਵਲੋਂ ਇਕ ਐਲਾਨ ਕੀਤਾ ਗਿਆ ਹੈ ਕਿ ਧੀਆਂ ਲਈ ਨਵੀਂ ਸਹੂਲਤ ਸ਼ੁਰੂ ਕੀਤੀ ਗਈ ਹੈ। ਸਰਕਾਰ ਦੇ ਐਲਾਨ ਮੁਤਾਬਕ ਪੰਜਾਬ ਵਿਚ ਹੁਣ ਧੀਆਂ ਨੂੰ ਵੀ ਫੈਮਿਲੀ ਪੈਂਸ਼ਨ ਵਿਚ ਹੱਕ ਦਿੱਤਾ ਜਾਵੇਗਾ। ਇਹ ਐਲਾਨ ਪੰਜਾਬ-ਹਰਿਆਣਾ ਹਾਈਕੋਰਟ ਦੇ ਹੁਕਮਾਂ 'ਤੇ ਕੀਤਾ ਗਿਆ ਹੈ। ਨਾਲ ਹੀ ਸੂਬੇ ਦੇ ਵਿੱਤੀ ਵਿਭਾਗ ਨੇ ਸਾਰੇ ਵਿਭਾਗ ਮੁਖੀਆਂ, ਡਿਵੀਜ਼ਨ ਕਮਿਸ਼ਨਰਾਂ ਅਤੇ ਡਿਪਟੀ ਕਮਿਸ਼ਨਰਾਂ ਨੂੰ ਇਕ ਪੱਤਰ ਜਾਰੀ ਕਰਕੇ ਸਪੱਸ਼ਟ ਕੀਤਾ ਹੈ ਕਿ ਹੁਣ ਧੀਆਂ ਵੀ ਪਰਿਵਾਰਿਕ ਪੈਂਸ਼ਨ ਲੈਣ ਦੇ ਕਾਬਲ ਹਨ।
ਇਕ ਸਰਕਾਰੀ ਬੁਲਾਰੇ ਅਨੁਸਾਰ ਹਰ ਬੇਟੀ 25 ਸਾਲ ਦੀ ਉਮਰ ਤਕ ਪੈਂਸ਼ਨ ਲੈਣ ਦੀ ਹੱਕਦਾਰ ਹੈ। ਬੇਸ਼ੱਕ ਉਹ ਵਿਆਹੁਤਾ ਹੀ ਕਿਉਂ ਨਾ ਹੋਵੇ। ਇੰਨਾ ਹੀ ਨਹੀਂ ਜੇ ਕੋਈ ਬੇਟੀ 25 ਸਾਲ ਦੀ ਉਮਰ ਤੋਂ ਬਾਅਦ ਵੀ ਅਣਵਿਆਹੁਤਾ ਹੈ ਤਾਂ ਵੀ ਉਹ ਪਰਿਵਾਰਿਕ ਪੈਂਸ਼ਨ ਲੈਣ ਦੀ ਹੱਕਦਾਰ ਹੈ, ਬੇਸ਼ਰਤੇ ਉਨ੍ਹਾਂ ਕੋਲ ਰੋਜ਼ੀ-ਰੋਟੀ ਦਾ ਕੋਈ ਹੋਰ ਸਾਧਨ ਨਾ ਹੋਵੇ।
ਇਸ ਤੋਂ ਬਾਅਦ ਜਦੋਂ ਉਸ ਕੋਲ ਕਮਾਈ ਦਾ ਕੋਈ ਸ੍ਰੋਤ ਪੈਦਾ ਹੁੰਦਾ ਹੈ ਤਾਂ ਉਸ ਦੀ ਪੈਨਸ਼ਨ ਬੰਦ ਕਰ ਦਿੱਤੀ ਜਾਵੇਗੀ। ਉਥੇ ਹੀ ਜੇ ਕਿਸੇ ਬੇਟੀ ਦੇ ਆਯੋਗ ਹੋਣ ਕਾਰਨ ਉਸ ਦੀ ਕਮਾਈ ਦਾ ਸਾਧਨ ਬੰਦ ਹੋ ਗਿਆ ਤਾਂ ਉਹ 25 ਸਾਲ ਦੀ ਉਮਰ ਤੋਂ ਬਾਅਦ ਵੀ ਪਰਿਵਾਰਿਕ ਪੈਂਸ਼ਨ ਦੇ ਯੋਗ ਹੋਵੇਗੀ।
ਲੁਧਿਆਣਾ 'ਚ ਜ਼ਿੰਦਾ ਸਾੜੀ ਕੁੜੀ ਦੀ ਪੀ. ਜੀ. ਆਈ. 'ਚ ਮੌਤ (ਵੀਡੀਓ)
NEXT STORY