ਚੰਡੀਗੜ੍ਹ : ਪੰਜਾਬ-ਹਰਿਆਣਾ ਹਾਈਕੋਰਟ ਦੀ ਜੱਜ ਨਿਰਮਲ ਯਾਦਵ ਦੇ ਘਰ 15 ਲੱਖ ਰੁਪਏ ਪਹੁੰਚਾਉਣ (ਜੱਜ ਨੋਟ ਕਾਂਡ) ਦੇ ਲੱਗਭਗ ਪੰਜ ਸਾਲ ਪੁਰਾਣੇ ਕੇਸ 'ਚ ਸੋਮਵਾਰ ਨੂੰ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ ਵਿਚ ਇਕ ਗਵਾਹ ਅਜੇ ਕੁਮਰ ਬਿਆਨ ਤੋਂ ਮੁਕਰ ਗਿਆ। ਹੁਣ ਅਦਾਲਤ ਨੇ ਚੰਡੀਗੜ੍ਹ ਪੁਲਸ ਦੇ ਤੱਤਕਾਲ ਐੱਸ.ਪੀ. ਮਧੁਰ ਵਰਮਾ ਨੂੰ ਪੇਸ਼ ਹੋਣ ਅਤੇ ਗਵਾਹੀ ਲਈ ਸੰਮਨ ਜਾਰੀ ਕੀਤਾ ਹੈ। ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ ਤਿੰਨ ਜਨਵਰੀ ਨੂੰ ਹੋਵੇਗੀ। ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਕ੍ਰਾਸ ਐਗਜ਼ਾਮੀਨੇਸ਼ਨ ਦੌਰਾਨ ਅਜੇ ਨੇ 14 ਅਗਸਤ 2008 ਨੂੰ ਮਾਮਲੇ ਦੇ ਦੂਜੇ ਦੋਸ਼ੀ ਅਤੇ ਵਪਾਰੀ ਰਾਜੀਵ ਗੁਪਤਾ ਦੇ ਕਿਸੇ ਵੀ ਫੋਨ ਤੋਂ ਇਨਕਾਰ ਕਰ ਦਿੱਤਾ। ਅਜੇ ਨੇ ਕਿਹਾ ਕਿ ਉਹ ਕਿਸੇ ਰਮੇਸ਼ ਕੁਮਾਰ ਉਰਫ ਸੰਨੀ ਨੂੰ ਨਹੀਂ ਜਾਣਦਾ ਅਤੇ ਨਾ ਹੀ ਸੀ.ਬੀ.ਆਈ. ਨੇ ਉਸ ਦਾ ਕੋਈ ਬਿਆਨ ਦਰਜ ਕੀਤਾ ਸੀ। ਹਾਲਾਂਕਿ ਉਸ ਨੇ ਇਹ ਮੰਨਿਆ ਕਿ ਉਹ ਰਾਜੀਵ ਗੁਪਤਾ ਨੂੰ ਕਈ ਸਾਲਾਂ ਤੋਂ ਜਾਣਦਾ ਹੈ। ਉਸ ਨਾਲ ਉਸ ਨੇ ਕੇਬਲ ਟੀ.ਵੀ. ਦਾ ਕੰਮ ਕੀਤਾ ਸੀ।
ਜ਼ਿਕਰਯੋਗ ਹੈ ਕਿ ਜੱਜ ਨੋਟ ਕਾਂਡ ਦੇ ਦੋਸ਼ ਅਨੁਸਾਰ ਪੰਚਕੂਲਾ ਦੇ ਇਕ ਪਲਾਟ ਦੇ ਕੇਸ ਵਿਚ ਇਕ ਪਾਸੜ ਫੈਸਲਾ ਦੇਣ ਲਈ 15 ਲੱਖ ਰੁਪਏ ਦੀ ਰਿਸ਼ਵਤ ਹਾਈਕੋਰਟ ਦੀ ਜੱਜ ਨਿਰਮਲ ਯਾਦਵ ਦੇ ਨਾਂ 'ਤੇ ਲਈ ਗਈ ਸੀ। ਨਾਂ ਦੀ ਗਲਤੀ ਲੱਗਣ ਕਾਰਨ ਸੰਜੀਵ ਬੰਸਲ ਦਾ ਮੁਨਸ਼ੀ ਪ੍ਰਕਾਸ਼ ਰਾਮ ਇਹ ਰਕਮ ਜੱਜ ਨਿਰਮਲਜੀਤ ਕੌਰ ਦੀ ਕੋਠੀ 'ਤੇ ਲੈ ਗਿਆ ਸੀ।
ਸੀ.ਬੀ.ਆਈ. ਨੇ 16 ਅਗਸਤ 2008 ਨੂੰ ਜਸਟਿਸ ਨਿਰਮਲ ਯਾਦਵ ਸਮੇਤ ਸਾਬਕਾ ਐਡੀਸ਼ਨਲ ਐਡਵੋਕੇਟ ਜਨਰਲ ਸੰਜੀਵ ਬੰਸਲ, ਬਿਲਡਰ ਰਾਜੀਵ ਗੁਪਤਾ, ਦਿੱਲੀ ਦੇ ਹੋਟਲ ਮਾਲਕ ਰਵਿੰਦਰ ਸਿੰਘ ਭਸੀਨ ਅਤੇ ਨਿਰਮਲ ਸਿੰਘ ਦੇ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕੀਤਾ ਸੀ। ਦੋਸ਼ ਤੈਅ ਹੋਣ ਪਿੱਛੋਂ ਰਿਟਾਇਰਡ ਜਸਟਿਸ ਨਿਰਮਲ ਯਾਦਵ ਨੇ ਬੀਮਾਰੀ ਦਾ ਹਵਾਲਾ ਦਿੰਦਿਆਂ ਪੇਸ਼ੀ ਤੋਂ ਸਥਾਈ ਛੋਟ ਦੀ ਮੰਗ ਕੀਤੀ ਸੀ ਪਰ ਅਦਾਲਤ ਨੇ ਕਿਹਾ ਸੀ ਕਿ ਜਦੋਂ ਵੀ ਉਨ੍ਹਾਂ ਦੀ ਲੋੜ ਹੋਵੇਗੀ, ਅਦਾਲਤ ਵਿਚ ਆਉਣਾ ਪਏਗਾ।
ਬਾਦਲ ਸਰਕਾਰ ਨੇ ਪੰਜਾਬ ਦੀਆਂ ਧੀਆਂ ਨੂੰ ਦਿੱਤਾ ਤੋਹਫਾ
NEXT STORY