ਅੰਮ੍ਰਿਤਸਰ- ਨਗਰ ਨਿਗਮ ਨੇ 15 ਦਸੰਬਰ ਨੂੰ ਸ੍ਰੀ ਦਰਬਾਰ ਸਾਹਿਬ ਦੇ ਨੇੜੇ-ਤੇੜੇ ਬਣੇ 125 ਹੋਟਲਾਂ 'ਚੋਂ 15 ਨੂੰ ਸੀਲ ਕਰਨ ਦੀ ਤਿਆਰੀ ਕਰ ਲਈ ਹੈ। ਦੂਜੇ ਪਾਸੇ ਸ੍ਰੀ ਦਰਬਾਰ ਸਾਹਿਬ ਦੇ ਨੇੜੇ-ਤੇੜੇ ਹੋਏ ਨਾਜਾਇਜ਼ ਨਿਰਮਾਣ ਨੂੰ ਲੈ ਕੇ ਹਾਈ ਕੋਰਟ ਵੱਲੋਂ ਸੀਨੀਅਰ ਆਈ. ਏ. ਐੱਸ. ਅਧਿਕਾਰੀ ਰਾਹੁਲ ਤਿਵਾੜੀ ਦੀ ਪ੍ਰਧਾਨਗੀ 'ਚ ਬਣਾਈ ਗਈ ਸਪੈਸ਼ਨ ਇਨਵੈਸਟੀਗੇਸ਼ਨ ਟੀਮ ਦੀ ਬੈਠਕ ਵੀ ਚੰਡੀਗੜ੍ਹ 'ਚ 15 ਨੂੰ ਹੀ ਹੋਣੀ ਹੈ। ਇਸ 'ਚ ਡੀ. ਸੀ. ਰਵੀ ਭਗਤ ਅਤੇ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸੰਦੀਪ ਰਿਸ਼ੀ ਵੀ ਹਿੱਸਾ ਲੈਣਗੇ। 19 ਦਸੰਬਰ ਨੂੰ ਹਾਈ ਕੋਰਟ 'ਚ ਹੋਣ ਵਾਲੀ ਸੁਣਵਾਈ ਦੌਰਾਨ ਸਿਟ ਨੂੰ ਆਪਣੀ ਰਿਪੋਰਟ ਪੇਸ਼ ਕਰਨੀ ਹੈ ਕਿ ਕੋਰਟ ਦੇ ਆਦੇਸ਼ਾਂ ਦਾ ਪਾਲਣ ਕਰਵਾਉਣ ਲਈ ਉਨ੍ਹਾਂ ਨੇ ਕੀ ਕਦਮ ਉਠਾਏ ਹਨ। ਪਹਿਲੇ ਨਿਗਮ ਦੇ ਹੋਟਲਾਂ ਨੂੰ ਸੀਲ ਕਰਨ ਲਈ 11 ਦਸੰਬਰ ਦਾ ਦਿਨ ਤੈਅ ਕੀਤਾ ਸੀ। ਇਸ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੰਗਤ ਦਰਸ਼ਨ ਲਈ ਮਹਾਨਗਰ ਆਉਣ ਵਾਲੇ ਹਨ। ਇਸ ਲਈ ਪ੍ਰਸ਼ਾਸਨ ਨਹੀਂ ਚਾਹੁੰਦਾ ਹੈ ਮੁੱਖ ਮੰਤਰੀ ਦੇ ਸ਼ਹਿਰ 'ਚ ਹੁੰਦੇ ਹੋਏ ਕਿਸੇ ਤਰ੍ਹਾਂ ਦਾ ਕੋਈ ਬਵਾਲ ਹੋਵੇ। ਕਿਉਂਕਿ ਪਹਿਲਾਂ ਹੀ ਹੋਟਲ ਐਸੋਸੀਏਸ਼ਨ ਵਾਲੇ ਹੋਟਲਾਂ ਨੂੰ ਰਾਹਤ ਦੇਣ ਲਈ ਡਿਪਟੀ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੀ ਸ਼ਰਨ 'ਚ ਜਾ ਚੁੱਕੇ ਹਨ।
ਸੀਨੀਅਰ ਟਾਊਨ ਪਲਾਨਰ ਹੇਮੰਤ ਬਤਰਾ ਨੇ ਕਿਹਾ ਕਿ ਕੁਲ 125 ਹੋਟਲਾਂ ਅਤੇ ਸਰਾਏ 'ਚੋਂ 15 ਇਮਾਰਤਾਂ ਨੂੰ ਸੀਲ ਕਰਨ ਲਈ 15 ਨੂੰ ਨਿਗਮ ਕਾਰਵਾਈ ਕਰਨ ਜਾ ਰਿਹਾ ਹੈ। ਹਾਈ ਕੋਰਟ ਦੇ ਆਦੇਸ਼ਾਂ ਨੂੰ ਲਾਗੂ ਕਰਵਾਉਣ ਲਈ ਪੁਲਸ ਦਾ ਸਹਿਯੋਗ ਮੰਗਿਆ ਗਿਆ ਹੈ। 6 ਹੋਟਲਾਂ ਦੇ ਕੋਲ ਕੋਰਟ ਦਾ ਸਟੇਅ ਹੋਣ ਕਾਰਨ ਕੋਈ ਕਾਰਵਾਈ ਨਹੀਂ ਕੀਤੀ ਜਾਣੀ ਹੈ। ਬਾਰਕੀ ਦੇ 104 ਹੋਟਲ ਵਾਲਿਆਂ ਨੂੰ ਪਬਲਿਕ ਨੋਟਿਸ ਜਾਰੀ ਕਰ ਦਿੱਤਾ ਗਿਆ ਅਤੇ ਇਨ੍ਹਾਂ ਦੀ ਸੁਣਵਾਈ ਕੀਤੀ ਜਾ ਰਹੀ ਹੈ। ਉੱਥੇ ਹੀ ਹੋਟਲ ਮਾਲਕਾਂ ਨੇ ਨਿਗਮ ਦੀ ਕਾਰਵਾਈ ਦਾ ਵਿਰੋਧ ਕਰਨ ਲਈ ਰਣਨੀਤੀ ਤਿਆਰ ਕਰ ਲਈ ਹੈ ਪਰ ਉਹ ਅਜੇ ਇਸ ਦਾ ਖੁਲਾਸਾ ਨਹੀਂ ਕਰ ਰਹੇ ਹਨ। ਸਿਟ ਦੀ ਟੀਮ ਦੇ ਮੈਂਬਰ ਡੀ. ਸੀ. ਰਵੀ ਭਗਤ ਨੇ ਕਿਹਾ ਕਿ ਹਰ ਹਾਲ 'ਚ ਹਾਈ ਕੋਰਟ ਦੇ ਆਦੇਸ਼ਾਂ ਨੂੰ ਲਾਗੂ ਕਰਵਾਇਆ ਜਾਵੇਗਾ। ਇਸ ਲਈ 15 ਦਸੰਬਰ ਨੂੰ ਬੈਠਕ ਚੰਡੀਗੜ੍ਹ 'ਚ ਹੋਣ ਵਾਲੀ ਹੈ।
ਜੱਜ ਨਿਰਮਲ ਯਾਦਵ ਕੇਸ 'ਚ ਮੁਕਰ ਗਿਆ ਗਵਾਹ
NEXT STORY