ਚੰਡੀਗੜ੍ਹ : ਬਲਾਤਕਾਰ ਦੇ ਮਾਮਲੇ 'ਚ ਸਜ਼ਾ ਹੋਈ ਤਾਂ ਮਹਿਲਾ ਡਾਕਟਰ ਫੁੱਟ-ਫੁੱਟ ਕੇ ਰੋ ਪਈ। ਮਾਮਲਾ ਚੰਡੀਗੜ੍ਹ ਦਾ ਹੈ। ਇਥੇ ਮਾਨਸਿਕ ਤੌਰ 'ਤੇ ਬੀਮਾਰ ਇਕ ਨਾਬਾਲਗ ਕੁੜੀ ਨਾਲ ਦੁਸ਼ਕਰਮ ਦਾ ਮਾਮਲਾ ਸਾਹਮਣੇ ਆਇਆ ਸੀ। ਮਾਮਲੇ ਵਿਚ ਜ਼ਿਲਾ ਅਦਾਲਤ ਨੇ ਮਹਿਲਾ ਡਾਕਟਰ ਸਮੇਤ ਚਾਰ ਵਿਅਕਤੀਆਂ ਨੂੰ ਦੋਸ਼ੀ ਠਹਿਰਾਇਆ। ਇਹ ਸੁਣ ਕੇ ਮਹਿਲਾ ਡਾਕਟਰ ਤਾਂ ਫੁੱਟ-ਫੁੱਟ ਕੇ ਰੋਣ ਲੱਗੀ। ਹੁਣ ਚਾਰੇ ਦੋਸ਼ੀਆਂ ਨੂੰ 15 ਦਸੰਬਰ ਨੂੰ ਸਜ਼ਾ ਸੁਣਾਈ ਜਾਏਗੀ। ਫਿਲਹਾਲ ਸਾਰੇ ਦੋਸ਼ੀਆਂ ਨੂੰ ਪੁਲਸ ਨੇ ਹਿਰਾਸਤ 'ਚ ਭੇਜ ਦਿੱਤਾ ਹੈ। ਦੋਸ਼ੀ ਮਹਿਲਾ ਡਾਕਟਰ ਦਾ ਨਾਂ ਰਸ਼ਮੀ ਜੈਨ ਹੈ। ਉਸ ਨੇ ਪੀੜਤਾ ਦਾ ਗਰਭਪਾਤ ਕੀਤਾ ਸੀ।
ਜ਼ਿਕਰਯੋਗ ਹੈ ਕਿ ਸੈਕਟਰ-56 ਨਿਵਾਸੀ ਪੀੜਤ ਨਾਬਾਲਗ ਕੁੜੀ ਦੀ ਮਾਂ ਨੇ ਪਿਛਲੇ ਸਾਲ 23 ਫਰਵਰੀ ਨੂੰ ਵਿਜੇ ਕੁਮਾਰ ਉਰਫ ਵਿੱਕੀ ਖਿਲਾਫ ਦੁਸ਼ਕਰਮ ਦੀ ਸ਼ਿਕਾਇਤ ਕੀਤੀ ਸੀ। ਸ਼ਿਕਾਇਤ ਇਹ ਸੀ ਕਿ ਦੋਸ਼ੀ ਨੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਨੇ ਇਸ ਮਾਮਲੇ 'ਚ ਮੂੰਹ ਖੋਲ੍ਹਿਆ ਤਾਂ ਜਾਨ ਤੋਂ ਹੱਥ ਧੋਣੇ ਪੈਣਗੇ। ਇਹ ਸ਼ਿਕਾਇਤ ਦੁਸ਼ਕਰਮ ਦੀ ਵਾਰਦਾਤ ਤੋਂ ਪੰਜ ਮਹੀਨਿਆਂ ਬਾਅਦ ਕੀਤੀ ਗਈ ਸੀ। ਇਸ ਦੌਰਾਨ ਨਾਬਾਲਗ ਕੁੜੀ ਗਰਭਵਤੀ ਹੋ ਗਈ। ਦੋਸ਼ ਹੈ ਕਿ ਦੋਸ਼ੀ ਅਤੇ ਉਸ ਦੀ ਮਾਂ ਨੇ ਮਿਲ ਕੇ ਮੋਹਾਲੀ 'ਚ ਉਸ ਦਾ ਗਰਭਪਾਤ ਕਰਵਾਇਆ ਸੀ। ਪੁਲਸ ਨੇ ਜਾਂਚ ਦੌਰਾਨ ਪਾਇਆ ਕਿ ਮੋਹਾਲੀ ਦੀ ਡਾਕਟਰ ਰਸ਼ਮੀ ਜੈਨ ਨੇ ਹੀ ਗਰਭਪਾਤ ਕੀਤਾ ਸੀ। ਪੁਲਸ ਨੇ ਡਾਕਟਰ ਸਮੇਤ ਚਾਰ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਪਿਛਲੇ ਲੱਗਭਗ 6 ਮਹੀਨਿਆਂ ਤੋਂ ਅਦਾਲਤ 'ਚ ਕੇਸ ਚੱਲ ਰਿਹਾ ਸੀ।
ਹੈਰੋਇਨ ਸਮੇਤ ਤਸਕਰ ਚੜ੍ਹਿਆ ਪੁਲਸ ਹੱਥੇ
NEXT STORY