ਬਠਿੰਡਾ : ਹੱਥ ਦੀਆਂ ਨਸਾਂ ਕੱਟ ਕੇ ਇਕ ਲੜਕੀ ਵਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਗਈ। ਮਿਲੀ ਜਾਣਕਾਰੀ ਅਨੁਸਾਰ ਗੋਨਿਆਣਾ ਰੋਡ 'ਤੇ ਝੀਲ ਨੰਬਰ 2 ਕੋਲ ਇਕ ਲੜਕੀ ਨੇ ਆਪਣੇ ਹੱਥ ਦੀਆਂ ਨਸਾਂ ਕੱਟ ਲਈਆਂ। ਸੂਚਨਾ ਮਿਲਣ 'ਤੇ ਨਜ਼ਦੀਕ ਹੀ ਮੌਜੂਦ ਪੀ. ਸੀ. ਆਰ. ਪੁਲਸ ਦੇ ਮੁਲਾਜ਼ਮ ਮੌਕੇ 'ਤੇ ਪਹੁੰਚੇ ਅਤੇ ਸਹਾਰਾ ਜਨ ਸੇਵਾ ਦੇ ਵਰਕਰਾਂ ਨੂੰ ਸੂਚਿਤ ਕੀਤਾ।
ਸੂਚਨਾ ਮਿਲਣ 'ਤੇ ਸੰਸਥਾ ਵਰਕਰ ਸੰਦੀਪ ਕੁਮਾਰ ਐਂਬੂਲੈਂਸ ਸਮੇਤ ਮੌਕੇ 'ਤੇ ਪਹੁੰਚੇ ਅਤੇ ਗੰਭੀਰ ਹਾਲਤ ਵਿਚ ਉਕਤ ਲੜਕੀ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ ਅਤੇ ਲੜਕੀ ਦੇ ਪਰਿਵਾਰਕ ਮੈਂਬਰਾਂ ਨੂੰ ਸੂਚਿਤ ਕੀਤਾ। ਉਨ੍ਹਾਂ ਦੱਸਿਆ ਕਿ ਲੜਕੀ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਹੈ।
ਵਿਸਾਖੀ 'ਤੇ ਪਾਕਿ ਜਾਣ ਦੇ ਚਾਹਵਾਨ ਕਰ ਸਕਦੇ ਹਨ ਅਪਲਾਈ
NEXT STORY