ਚੰਡੀਗੜ੍ਹ : ਪੰਜਾਬ ਦਾ ਹਰਮਨਪਿਆਰਾ ਤਿਉਹਾਰ ਵਿਸਾਖੀ ਅਜੇ ਕਾਫੀ ਦੂਰ ਹੈ ਪਰ ਹੁਣ ਤੋਂ ਹੀ ਲੋਕਾਂ ਲਈ ਇਸ ਸੰਬੰਧੀ ਇਕ ਖੁਸ਼ਖ਼ਬਰੀ ਦਾ ਐਲਾਨ ਕੀਤਾ ਜਾ ਰਿਹਾ ਹੈ। ਇਕ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਬੀਤੇ ਵਰ੍ਹਿਆਂ ਵਾਂਗ ਹੀ ਇਸ ਵਰ੍ਹੇ ਵੀ ਵਧੀਕ ਮੁਖ ਸਕੱਤਰ ਨੇ ਸੂਬੇ ਦੇ ਸਾਰੇ ਜ਼ਿਲਿਆਂ 'ਚ ਨਿਰਦੇਸ਼ ਜਾਰੀ ਕੀਤੇ ਹਨ ਕਿ ਜ਼ਿਲੇ ਤੋਂ ਜੋ ਸ਼ਰਧਾਲੂ ਵਿਸਾਖੀ ਦਾ ਤਿਉਹਾਰ ਮਨਾਉਣ ਲਈ ਪਾਕਿਸਤਾਨ ਦੇ ਗੁਰਧਾਮਾਂ ਦੇ ਦਰਸ਼ਨ ਕਰਨਾ ਚਾਹੁੰਦੇ ਹਨ, ਉਹ ਆਪੋ-ਆਪਣੇ ਬਿਨੈ ਪੱਤਰ ਜ਼ਿਲਾ ਪੱਧਰ 'ਤੇ ਡੀ.ਸੀ. ਆਫਿਸ 'ਚ ਤੈਅ ਪ੍ਰਫਾਰਮਾ 'ਚ ਦੇ ਦੇਣ ਤਾਂਕਿ ਸਮੇਂ ਸਿਰ ਸ਼ਰਧਾਲੂਆਂ ਲਈ ਲੋੜੀਂਦੇ ਪ੍ਰਬੰਧ ਕੀਤੇ ਜਾ ਸਕਣ। ਵਿਸਾਖੀ ਮੌਕੇ ਪਾਕਿਸਤਾਨ ਦੇ ਪਵਿੱਤਰ ਗੁਰਧਾਮਾਂ ਦੇ ਦਰਸ਼ਨ ਕਰਨ ਵਾਲੇ ਸ਼ਰਧਾਲੂਆਂ ਨੂੰ ਆਪਣੇ ਬਿਨੈ ਪੱਤਰ 20 ਦਸੰਬਰ ਤੱਕ ਸੂਬਾ ਸਰਕਾਰ ਨੂੰ ਭੇਜਣੇ ਪੈਣਗੇ।
ਵਿਦੇਸ਼ ਭੇਜਣ ਦੇ ਨਾਂ 'ਤੇ 17 ਲੱਖ ਦੀ ਠੱਗੀ ਮਾਰਨ ਵਾਲੇ 2 ਔਰਤਾਂ ਖਿਲਾਫ਼ ਕੇਸ ਦਰਜ
NEXT STORY