ਸਰਾਏ ਅਮਾਨਤ ਖਾਂ (ਰਾਜਿੰਦਰ)- ਵਿਆਹਾਂ ਦਾ ਸੀਜ਼ਨ ਹੋਣ ਕਰਕੇ ਮੈਰਿਜ ਪੈਲਸਾਂ 'ਚ ਹਰ ਰੋਜ਼ ਅਨੇਕਾਂ ਵਿਆਹ ਹੁੰਦੇ ਹਨ, ਜਿਥੇ ਕੋਈ ਘਟਨਾ ਵਾਪਰ ਜਾਂਦੀ ਹੈ ਤਾਂ ਅਖਬਾਰਾਂ 'ਚ ਆ ਜਾਦਾਂ ਹੈ ਪਰ ਸ਼ਾਇਦ ਹੀ ਕੋਈ ਅਜਿਹਾ ਵਿਆਹ ਜਾਂ ਖੁਸ਼ੀ ਦਾ ਸਮਾਗਮ ਹੁੰਦਾ ਹੋਵੇਗਾ, ਜਿਸ 'ਚ ਸਰਕਾਰ ਵੱਲੋਂ ਪਾਬੰਦੀ ਹੋਣ ਦੇ ਬਾਵਜੂਦ ਵੀ ਇਕ ਰਿਸ਼ਤੇਦਾਰ ਦੂਜੇ ਰਿਸ਼ਤੇਦਾਰ ਨੂੰ ਆਪਣੇ ਤੋਂ ਨੀਵਾਂ ਦਿਖਾਉਣ ਲਈ ਹਵਾਈ ਫਾਇਰ ਕਰ ਕੇ ਉੱਚਾ ਦਿਖਾਉਣ ਦੀ ਕੋਸ਼ਿਸ ਕਰਦਾ ਹੈ।
ਕਸਬੀ ਸਰਾਏ ਅਮਾਨਤ ਖਾਂ ਵਿਖੇ ਬੀਤੇ ਦਿਨ ਇਕ ਪੈਲਸ 'ਚ ਵਿਆਹ 'ਚ ਪੁੱਜੇ ਨੋਜਵਾਨ ਦੇ ਗੋਲੀ ਚਲਾਉਣ ਨਾਲ ਇਕ ਨੋਜਵਾਨ ਗੋਲੀ ਲਗੱਣ ਨਾਲ ਜ਼ਖਮੀ ਹੋ ਗਿਆ ਇਸੇ ਤਰ੍ਹਾਂ ਇਕ ਬੱਚਾ ਇਕ ਵਿਆਹ ਸਮਗਮ 'ਚ ਆਇਆ ਉਹ ਵੀ ਗੋਲੀ ਲੱਗਣ ਕਾਰਨ ਮਰ ਗਿਆ। ਇਹ ਸਿਰਫ ਉਨ੍ਹਾਂ ਸਮਾਗਮਾਂ ਦੀ ਗੱਲ ਹੈ ਜਿਥੇ ਕੋਈ ਘਟਨਾ ਵਾਪਰ ਗਈ ਪਰ ਇਸ ਤੋਂ ਇਲਾਵਾ ਵੀ ਅਨੇਕਾਂ ਹਵਾਈ ਫਾਇਰ ਹੋ ਰਹੇ ਹਨ। ਸਰਕਾਰ ਤੋਂ ਮੰਗ ਕਰਦਿਆਂ ਇਲਾਕੇ ਦੇ ਮੋਹਤਬਰਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਵਿਆਹ ਸਮਾਗਮ 'ਚ ਹੁੰਦੇ ਨਾਜਾਇਜ਼ ਫਾਇਰ ਨੂੰ ਸਖਤੀ ਨਾਲ ਰੋਕਿਆ ਜਾਵੇ ਤਾਂ ਜੋ ਕੋਈ ਕਿਸੇ ਦੀ ਮੋਤ ਦਾ ਕਾਰਨ ਨਾ ਬਣਨ।
ਪੰਜਾਬ ਸਰਕਾਰ ਦੀਆਂ ਨੀਤੀਆਂ ਤੋਂ ਤੰਗ ਦਰਜਾ ਚਾਰ ਕਰਮਚਾਰੀਆਂ ਨੇ ਦਿੱਤਾ ਧਰਨਾ
NEXT STORY