ਕਾਬੁਲ— ਯੁੱਧ ਦੇ ਲਈ ਹਮੇਸ਼ਾ ਸੁਰਖੀਆਂ ਵਿਚ ਰਹਿਣ ਵਾਲਾ ਅਫਗਾਨਿਸਤਾਨ ਇਸ ਵਾਰ ਵੱਖਰੇ ਕਾਰਨਾਂ ਕਰਕੇ ਚਰਚਾ ਵਿਚ ਹੈ। ਇਸ ਵਾਰ ਇਨ੍ਹਾਂ ਸੁਰਖੀਆਂ ਦਾ ਕਾਰਨ 20 ਸਾਲਾ ਨੌਜਵਾਨ ਅੱਬਾਸ ਅਲੀਜ਼ਾਦਾ ਜੋ ਬਿਲਕੁਲ ਬਰੂਸ ਲੀ ਦੇ ਵਰਗਾ ਦਿਖਾਈ ਦਿੰਦਾ ਹੈ ਅਤੇ ਉਸ ਦੇ ਵਾਂਗ ਹੀ ਸਟੰਟ ਕਰਦਾ ਅਤੇ ਲੜਾਈ ਕਰਦਾ ਹੈ।
ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਰਹਿਣ ਵਾਲਾ ਅਲੀਜ਼ਾਦਾ ਉੱਤੇ ਬਰੂਸ ਹਾਜ਼ਰਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਅਤੇ ਉਹ ਬਿਲਕੁਲ ਲੀ ਦੇ ਵਰਗਾ ਦਿਖਾਈ ਦਿੰਦਾ ਹੈ ਅਤੇ ਬੈਕ ਫਲਿਪ ਕਰਦੀ ਹੈ। ਉਸ ਦੇ ਵਾਲ ਵੀ ਬਰੂਸ ਲੀ ਦੇ ਵਾਂਗ ਹਨ।
ਅਲੀਜ਼ਾਦਾ ਕਾਬੁਲ ਦੇ ਦਾਰੂਲਅਮਾਨ ਮਹਿਲ ਵਿਚ ਪ੍ਰੈਕਟਿਸ ਕਰਦਾ ਹੈ। ਕਿਸੇ ਸਮੇਂ ਉਹ ਉਥੋਂ ਦੇ ਬਾਦਸ਼ਾਹ ਅਮਾਨੁੱਲਾ ਖਾਨ ਦੀ ਰਿਹਾਇਸ਼ ਸੀ। ਯੁੱਧ ਵਿਚ ਇਹ ਲਗਭਗ ਬਰਬਾਦ ਹੋ ਗਿਆ ਸੀ। ਉੱਥੇ ਉਸ ਨੂੰ ਵੁਸ਼ੁ ਅਕਾਦਮੀ ਵਿਚ ਮਾਰਸ਼ਲ ਆਰਟਸ ਦੀ ਟਰੇਨਿੰਗ ਦਿੱਤੀ ਜਾਂਦੀ ਹੈ।
ਅਲੀਜ਼ਾਦਾ ਇਕ ਬੇਹੱਦ ਗਰੀਬ ਪਰਿਵਾਰ ਦਾ ਲੜਕਾ ਹੈ। ਉਸ ਦੇ ਕੁਝ 10 ਭੈਣ-ਭਰਾ ਹੈ ਅਤੇ ਉਸ ਦੇ ਪਿਤਾ ਘਰ ਦਾ ਖਰਚ ਨਹੀਂ ਉਠਾ ਸਕਦੇ ਪਰ ਚੀਨੀ ਮਾਰਸ਼ਲ ਆਰਟਸ ਸਿਖਾਉਣ ਵਾਲਿਆਂ ਨੇ ਉਸ ਦੀ ਪ੍ਰਤਿਭਾ ਦੇਖ ਕੇ ਉਸ ਨੂੰ ਚੁਣ ਲਿਆ।
ਅਲੀਜ਼ਾਦਾ ਹੁਣ ਇੰਟਰਨੈੱਟ 'ਤੇ ਕਾਫੀ ਲੋਕਪ੍ਰਿਆ ਹੋ ਚੁੱਕਾ ਹੈ। ਹੁਣ ਉਸ ਨੂੰ ਸਾਰੀ ਦੁਨੀਆ ਵਿਚ ਲੋਕ ਜਾਣਨ-ਪਛਾਣਨ ਲੱਗ ਪਏ ਹਨ। ਉਥੋਂ ਦੀ ਸਰਕਾਰ ਵੀ ਖੇਡਾਂ ਨੂੰ ਬੜ੍ਹਾਵਾ ਦੇ ਰਹੀ ਹੈ। ਅਸਲ ਵਿਚ ਇਸਲਾਮੀ ਕੱਟੜਪੰਥੀਆਂ ਨੇ ਉਥੇ ਟੀ. ਵੀ. ਅਤੇ ਮਾਰਸ਼ਲ ਆਰਟਸ 'ਤੇ ਬੈਨ ਲਗਾ ਦਿੱਤਾ ਹੈ ਪਰ ਫਿਲਹਾਲ ਉਸ ਨੂੰ ਜਨਤਾ ਦਾ ਸਮਰਥਨ ਪ੍ਰਾਪਤ ਹੈ।
ਮੈਲਬੋਰਨ 'ਚ ਮਨਾਇਆ ਜਾਵੇਗਾ 'ਪੰਜਾਬੀ ਦਿਹਾੜਾ'
NEXT STORY