ਮਾਸਪਲੋਮਸ- ਵੱਖ-ਵੱਖ ਦੇਸ਼ਾਂ ਦੇ ਤਕਰੀਬਨ 15000 ਨਾਗਰਿਕ ਸੀਰੀਆ ਅਤੇ ਇਰਾਕ 'ਚ ਸਰਗਰਮ ਜੇਹਾਦੀ ਗੁੱਟ 'ਚ ਸ਼ਾਮਲ ਹੋਏ ਹਨ। ਇੰਟਰਪੋਲ ਵਲੋਂ ਜਾਰੀ ਅੰਕੜੇ 'ਚ ਇਹ ਖੁਲਾਸਾ ਹੋਇਆ ਹੈ। ਸੂਤਰਾਂ ਮੁਤਾਬਕ ਸਪੇਨ ਦੇ ਮਾਸਪਲੋਮਸ ਸ਼ਹਿਰ 'ਚ ਬੁੱਧਵਾਰ ਨੂੰ 35 ਦੇਸ਼ਾਂ ਦੇ ਸੀਨੀਅਰ ਪੁਲਸ ਅਧਿਕਾਰੀਆਂ ਦੀ ਮੀਟਿੰਗ 'ਚ ਇਹ ਅੰਕੜਾ ਜਾਰੀ ਕੀਤਾ ਗਿਆ। ਤਿੰਨ ਕੌਮਾਂਤਰੀ ਪੁਲਸ ਸੰਗਠਨਾਂ ਦੇ ਮਾਹਰ ਜੇਹਾਦੀ ਲੜਾਕਿਆਂ ਨੂੰ ਫੜਣ 'ਚ ਆਉਣ ਵਾਲੀਆਂ ਚੁਣੌਤੀਆਂ 'ਤੇ ਚਰਚਾ ਲਈ ਅਟਲਾਂਟਿਕ ਟਾਪੂ ਗ੍ਰੈਨ ਕੇਨੇਰੀਆ ਸਥਿਤ ਸ਼ਹਿਰ 'ਚ ਇਕੱਠੇ ਹੋਏ ਸਨ।
ਇੰਟਰਪੋਲ ਦੇ ਅੱਤਵਾਦ ਰੋਕੂ ਉਪ ਮਹਾਨਿਦੇਸ਼ਕ ਜੁਆਨ ਫ੍ਰਾਂਸਿਸਕੋ ਹੇਰਾਸ ਨੇ ਦੱਸਿਆ ਕਿ 800 ਜੇਹਾਦੀ ਲੜਾਕਿਆਂ ਦੀ ਪਛਾਣ ਇੰਟਰਪੋਲ ਨੇ ਕੀਤੀ ਹੈ, ਹਾਲਾਂਕਿ ਜੇਹਾਦੀ ਗਤੀਵਿਧੀਆਂ ਅਤੇ ਕਾਰਵਾਈਆਂ 'ਚ ਸ਼ਾਮਲ ਵੱਖ-ਵੱਖ ਲੜਾਕਿਆਂ ਦੀ ਗਿਣਤੀ 15000 ਦੇ ਨੇੜੇ ਹੈ। ਹੇਰਾਸ ਨੇ ਦੱਸਿਆ ਕਿ ਅਸਲ 'ਚ ਇਹ ਮੰਨਿਆ ਜਾ ਰਿਹਾ ਹੈ ਕਿ ਇਕੱਲੇ ਫਰਾਂਸ ਤੋਂ ਹੀ 1000 ਲੜਾਕੇ ਅੱਤਵਾਦੀ ਸੰਗਠਨ ਇਸਲਾਮਿਕ ਸਟੇਟ 'ਚ ਸ਼ਾਮਲ ਹੋਏ ਹਨ।
ਇੰਟਰਪੋਲ ਵਲੋਂ ਜਾਰੀ ਅੰਕੜੇ ਇਹ ਦਰਸ਼ਾਉਂਦੇ ਹਨ ਕਿ ਪੱਛਮੀ ਦੇਸ਼ਾਂ 'ਚ ਆਈ. ਐਸ. ਅਤੇ ਉਸ ਦੀਆਂ ਗਤੀਵਿਧੀਆਂ ਰਾਸ਼ਟਰੀ ਸੁਰੱਖਿਆ ਦਾ ਮੁੱਦਾ ਕਿਉਂ ਬਣੀਆਂ ਹੋਈਆਂ ਹਨ। ਚਿੰਤਾ ਦਾ ਵਿਸ਼ਾ ਸਿਰਫ ਇਹ ਨਹੀਂ ਹੈ ਕਿ ਇਹ ਨਵੇਂ ਜੇਹਾਦੀ ਆਪਣੇ ਦੇਸ਼ ਦੀ ਸਰਹੱਦ ਤੋਂ ਬਾਹਰ ਅੱਤਵਾਦੀ ਗਤੀਵਿਧੀਆਂ 'ਚ ਹਿੱਸਾ ਲੈ ਰਹੇ ਹਨ, ਸਗੋਂ ਸਵਦੇਸ਼ ਵਾਪਸੀ ਤੋਂ ਬਾਅਦ ਉਹ ਆਪਣੇ ਦੇਸ਼ ਲਈ ਵੀ ਸੰਭਾਵਿਤ ਖਤਰਾ ਬਣ ਜਾਣਗੇ।
'ਬੁੱਧ' ਦੀ ਤਸਵੀਰ 'ਚ ਲਗਾ ਦਿੱਤੇ ਹੈੱਡਫੋਨ, ਗ੍ਰਿਫਤਾਰ
NEXT STORY