ਨਵੀਂ ਦਿੱਲੀ- ਭਾਰਤ 8-9 ਫੀਸਦੀ ਦੀ ਵਾਧਾ ਦਰ ਹਾਸਲ ਕਰ ਸਕਦਾ ਹੈ ਬੇਸ਼ਰਤੇ ਸੰਸਾਰ ਪੱਧਰ 'ਤੇ ਦੁਨੀਆ ਦਾ ਫਾਇਦਾ ਚੁੱਕਣ ਦੇ ਤਰੀਕਿਆ 'ਤੇ ਰਾਸ਼ਟਰੀ ਆਮ ਸਹਿਮਤੀ ਹੋਵੇ। ਇਹ ਗੱਲ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਕਹੀ ਹੈ। ਸਿੰਘ ਕਾਰਜਕਾਲ 'ਚ ਭਾਰਤੀ ਅਰਥ ਵਿਵਸਥਾ ਨੇ ਤਿੰਨ ਸਾਲ 'ਚ 9 ਫੀਸਦੀ ਤੋਂ ਵੱਧ ਦਾ ਆਰਥਿਕ ਵਾਧਾ ਦਰਜ ਕੀਤਾ ਸੀ।
ਮਨਮੋਹਨ ਸਿੰਘ ਨੇ ਫਿੱਕੀ 'ਚ ਇਕ ਬਿਆਨ 'ਚ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਜੇ ਕਈ ਹੋਰ ਅਰਥ ਵਿਵਸਥਾਵਾਂ (ਬ੍ਰਾਜ਼ੀਲ, ਰੂਸ ਅਤੇ ਦੱਖਣੀ ਅਫਰੀਕਾ) ਦਾ ਪ੍ਰਦਰਸ਼ਨ ਬਹੁਤ ਚੰਗਾ ਨਹੀਂ ਹੈ। ਪਰ ਭਾਰਤ ਦੇ ਕੋਲ 6-7 ਫੀਸਦੀ ਅਤੇ ਫਿਰ 8 ਫੀਸਦੀ ਦੇ ਵਾਧੇ ਦਰ ਦੀ ਦਿਸ਼ਾ 'ਚ ਅੱਗੇ ਵੱਧਣ ਦਾ ਮੌਕਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਸੰਸਾਰਿਕ ਪੱਧਰ ਦਾ ਫਾਇਦਾ ਉੱਠਾ ਸਕਦਾ ਹੈ ਅਤੇ ਦਰਾਮਦ ਲਈ ਆਪਣੇ ਤੋਂ ਧਨ ਇੱਕਠਾ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਅੱਜ ਕੋਈ ਇੱਕਲੇ ਰਹਿ ਕੇ ਵਾਧਾ ਦਰਜ ਨਹੀਂ ਕਰ ਸਕਦਾ, ਭਾਰਤ ਇਸ ਦਾ ਫਾਇਦਾ ਉੱਠਾਉਣ ਦੀ ਚੰਗੀ ਸਥਿਤੀ 'ਚ ਹੈ ਬੇਸ਼ਰਤੇ ਅਸੀਂ ਅੱਗੇ ਵੱਧਣ ਲਈ ਇਕ ਸਾਰਥਕ ਰਾਸ਼ਟਰੀ ਸਹਿਮਤੀ ਬਣਾ ਸਕੀਏ। ਉਨ੍ਹਾਂ ਕਿਹਾ ਕਿ ਇਥੇ ਮੌਕੇ ਵੀ ਹਨ ਅਤੇ ਖਤਰੇ ਵੀ।
ਸਿੰਘ ਨੇ ਕਿਹਾ ਕਿ ਭਾਰਤ ਦੀ ਗਰੀਬੀ, ਅਨਪੜ੍ਹਤਾ ਅਤੇ ਬੀਮਾਰੀ ਦੀ ਸੱਮਸਿਆ ਦਾ ਅਰਥਪੂਰਣ ਹੱਲ ਸਿਰਫ ਤੇਜ਼ੀ ਨਾਲ ਵਾਧਾ ਦਰਜ ਕਰਦੀ ਅਰਥਵਿਵਸਥਾ ਦੇ ਢਾਂਚੇ 'ਚ ਹੀ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਬਾਰੇ ਆਮ ਸਹਿਮਤੀ ਹੈ ਕਿ ਜੇ ਅਸੀਂ ਆਪਣੀ ਜ਼ਿੰਦਗੀ 'ਚ ਬੇਰੁਜ਼ਰਾਗੀ 'ਤੇ ਕਾਬੂ ਪਾਉਣਾ ਹੈ ਤਾਂ ਸਾਲਾਨਾ ਇਕ ਕਰੋੜ ਤੋਂ 1.20 ਕਰੋੜ ਲੋਕਾਂ ਲਈ ਰੋਜ਼ਗਾਰ ਦੇ ਮੌਕੇ ਪੈਦਾ ਕਰਨ ਲਈ 8-9 ਫੀਸਦੀ ਵਾਧਾ ਹਾਸਲ ਕਰਨ ਦੀ ਲੋੜ ਹੈ।
ਆਰਡਰ ਕੀਤਾ ਸੀ ਆਈਫੋਨ, ਆਈਆਂ ਲੱਕੜਾਂ (ਦੇਖੋ ਤਸਵੀਰਾਂ)
NEXT STORY