ਨਵੀਂ ਦਿੱਲੀ, ਕੋਲਾ ਘਪਲਾ ਮਾਮਲੇ 'ਚ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਮਧੂ ਕੋਡਾ, ਝਾਰਖੰਡ ਦੇ ਮੁੱਖ ਸਕੱਤਰ ਅਸ਼ੋਕ ਕੁਮਾਰ ਬਸੂ ਅਤੇ 6 ਹੋਰਨਾਂ ਵਿਰੁੱਧ ਚਾਰਜਸ਼ੀਟ ਦਾਇਰ ਕੀਤੀ ਗਈ ਹੈ। ਚਾਰਜਸ਼ੀਟ ਸੀ. ਬੀ. ਆਈ. ਦੇ ਵਿਸ਼ੇਸ਼ ਜੱਜ ਭਾਰਤ ਪਰਾਸ਼ਰ ਦੀ ਅਦਾਲਤ 'ਚ ਦਾਇਰ ਕੀਤੀ ਗਈ, ਜਿਨ੍ਹਾਂ ਨੇ ਜਾਂਚ ਅਧਿਕਾਰੀ ਦੇ ਇਹ ਕਹੇ ਜਾਣ ਦੇ ਬਾਅਦ ਇਸ 'ਤੇ ਵਿਚਾਰ ਲਈ 22 ਦਸੰਬਰ ਦੀ ਤਰੀਕ ਨਿਰਧਾਰਿਤ ਕੀਤੀ ਕਿ ਉਹ ਕੁਝ ਦਿਨਾਂ 'ਚ ਮਾਮਲੇ 'ਚ ਜ਼ਰੂਰੀ ਦਸਤਾਵੇਜ਼ ਦਾਖਲ ਕਰ ਦੇਣਗੇ। ਕੋਡਾ ਅਤੇ ਸਾਬਕਾ ਕੋਲਾ ਸਕੱਤਰ ਐੱਚ. ਸੀ. ਗੁਪਤਾ ਦੇ ਇਲਾਵਾ ਦੋ ਲੋਕ ਸੇਵਕਾਂ ਬਸੰਤ ਕੁਮਾਰ ਭੱਟਾਚਾਰੀਆ ਅਤੇ ਵਿਪਨ ਬਿਹਾਰੀ ਸਿੰਘ ਵਿਰੁੱਧ ਵੀ ਚਾਰਜਸ਼ੀਟ ਫਾਈਲ ਕੀਤੀ ਗਈ ਹੈ। ਦੋਸ਼ੀ ਕੰਪਨੀ ਬਿਨੀ ਆਇਰਨ ਐਂਡ ਸਟੀਲ ਉਦਯੋਗ ਲਿਮਟਿਡ ਦੇ ਡਾਇਰੈਕਟਰ ਵੈਭਵ ਤੁਲਸੀਆਨ ਅਤੇ ਇਕ ਨਿੱਜੀ ਵਿਅਕਤੀ ਵਿਜੇ ਜੋਸ਼ੀ ਦੇ ਨਾਂ ਵੀ ਸੀ. ਬੀ. ਆਈ. ਦੀ ਅੰਤਿਮ ਰਿਪੋਰਟ 'ਚ ਦੋਸ਼ੀ ਦੇ ਰੂਪ 'ਚ ਲਏ ਗਏ ਹਨ। ਸਾਰੇ ਮੁਲਜ਼ਮਾਂ ਵਿਰੁੱਧ ਆਈ. ਪੀ. ਸੀ. ਦੀ ਧਾਰਾ 120ਬੀ, 420 ਅਤੇ ਭ੍ਰਿਸ਼ਟਾਚਾਰ ਨੂੰ ਰੋਕੂ ਕਾਨੂੰਨ ਦੇ ਤਹਿਤ ਦੋਸ਼ ਲਗਾਏ ਗਏ ਹਨ।
ਮੋਦੀ ਨੇ ਦਿੱਤੇ ਸਖ਼ਤ ਆਰਥਿਕ ਫੈਸਲੇ ਲੈਣ ਦੇ ਸੰਕੇਤ
NEXT STORY