ਨਵੀਂ ਦਿੱਲੀ- ਸੰਨੀ ਲਿਓਨ ਇੰਟਰਨੈੱਟ 'ਤੇ ਰੋਜ਼ ਨਵੇਂ ਰਿਕਾਰਡ ਬਣਾ ਰਹੀ ਹੈ। ਹਾਲ ਹੀ 'ਚ ਸਰਚ ਇੰਜਣ ਯਾਹੂ ਨੇ ਜਿਹੜੀ ਲਿਸਟ ਜਾਰੀ ਕੀਤੀ ਹੈ, ਉਸ 'ਚ ਵੀ ਸੰਨੀ ਲਿਓਨ ਟੌਪ 'ਤੇ ਹੈ। ਲਿਸਟ ਮੁਤਾਬਕ ਸੰਨੀ ਲਿਓਨ 2014 ਦੀ ਮੋਸਟ ਸਰਚਡ ਸੈਲੇਬ੍ਰਿਟੀ ਹੈ। ਇਸ ਤੋਂ ਇਲਾਵਾ ਇਸ ਸਾਲ ਭਾਰਤ 'ਚ ਯੂ-ਟਿਊਬ 'ਤੇ ਸੰਨੀ ਲਿਓਨ ਨੂੰ ਸਭ ਤੋਂ ਵੱਧ ਵਾਰ ਦੇਖਿਆ ਗਿਆ ਹੈ।
ਦੱਸਣਯੋਗ ਹੈ ਕਿ 2014 'ਤ ਸੰਨੀ ਦਾ ਹੌਟ ਗੀਤ ਬੇਬੀ ਡੌਲ ਸਭ ਤੋਂ ਵੱਧ ਦੇਖਿਆ ਗਿਆ ਹੈ। ਬੇਬੀ ਡੌਲ ਨੂੰ ਯੂ-ਟਿਊਬ 'ਤੇ 3 ਕਰੋੜ ਤੋਂ ਵੀ ਵੱਧ ਵਾਰ ਦੇਖਿਆ ਜਾ ਚੁੱਕਾ ਹੈ। ਇਨ੍ਹਾਂ ਸਾਰਿਆਂ ਤੋਂ ਇਲਾਵਾ ਸੰਨੀ ਨੇ ਆਪ ਦੀ ਦੁਨੀਆ 'ਚ ਵੀ ਨਵਾਂ ਰਿਕਾਰਡ ਬਣਾਇਆ ਹੈ। ਸੰਨੀ ਲਿਓਨ ਦੇ ਮੋਬਾਈਲ ਐਪ ਨੂੰ ਮੋਸਟ ਐਡਮਾਇਰਡ ਐਪ ਦੇ ਖਿਤਾਬ ਨਾਲ ਨਿਵਾਜਿਆ ਗਿਆ ਹੈ।
ਇਹ ਖਿਤਾਬ ਥਰਡ ਏਸ਼ੀਅਨ ਸੀ. ਈ. ਐੱਫ. ਐਵਾਰਡਸ 'ਚ ਦਿੱਤਾ ਗਿਆ। ਦੱਸਣਯੋਗ ਹੈ ਕਿ ਖੁਦ ਸੰਨੀ ਲਿਓਨ ਨੇ ਇਸ ਖਿਤਾਬ ਦੀ ਜਾਣਕਾਰੀ ਆਪਣੇ ਫੇਸਬੁੱਕ ਪੇਜ 'ਤੇ ਦਿੱਤੀ ਹੈ।
ਸਚਿਨ ਅਹੂਜਾ ਹਸਪਤਾਲ 'ਚ ਹੋਏ ਭਰਤੀ
NEXT STORY