ਕੋਲਕਾਤਾ— ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਸ਼ਾਰਦਾ ਘਪਲੇ ਦੇ ਸੰਬੰਧ ਵਿਚ ਸੂਬੇ ਦੇ ਟਰਾਂਸਪੋਰਟ ਮੰਤਰੀ ਮਦਨ ਮਿੱਤਰਾ ਨੂੰ ਸੀ. ਬੀ. ਆਈ. ਵਲੋਂ ਗ੍ਰਿਫਤਾਰ ਕਰਨ 'ਤੇ ਸ਼ਨੀਵਾਰ ਭਾਜਪਾ ਅਤੇ ਕੇਂਦਰ ਸਰਕਾਰ 'ਤੇ ਤਿੱਖਾ ਹੱਲਾ ਬੋਲਿਆ ਅਤੇ ਕਿਹਾ ਕਿ ਸੋਮਵਾਰ ਤੋਂ ਸੰਸਦ ਵਿਚ ਤ੍ਰਿਣਮੂਲ ਕਾਂਗਰਸ ਦੇ ਸੰਸਦ ਮੈਂਬਰ ਰੋਸ ਦਾ ਪ੍ਰਗਟਾਵਾ ਕਰਨਗੇ ਅਤੇ ਧਰਨਾ ਦੇਣਗੇ। ਮਮਤਾ ਨੇ ਇਥੇ ਇਕ ਤ੍ਰਿਣਮੂਲ ਦੀ ਇਕ ਰੈਲੀ ਵਿਚ ਕਿਹਾ,''ਸੀ. ਬੀ. ਆਈ. ਨੇ ਆਪਣੀ ਪੂਰੀ ਸਾਖ ਗਵਾ ਦਿੱਤੀ ਹੈ। ਇਹ ਹਿਜ਼ ਮਾਸਟਰਜ਼ ਵਾਈਸ (ਆਪਣੇ ਸਵਾਮੀ ਦੀ ਸੁਰ 'ਚ ਬੋਲਣ ਵਾਲਾ) ਬਣ ਗਈ ਹੈ। ਹੁਣ ਇਸ ਨੂੰ ਬੰਦ ਕਰਨ ਦਾ ਸਮਾਂ ਆ ਗਿਆ ਹੈ। ਤ੍ਰਿਣਮੂਲ ਦੇ ਸੰਸਦ ਮੈਂਬਰ ਸੋਮਵਾਰ ਤੋਂ ਸੰਸਦ ਵਿਚ ਭਾਜਪਾ ਦੀ ਬਦਲੇ ਦੀ ਕਾਰਵਾਈ ਦੇ ਵਿਰੁੱਧ ਵਿਰੋਧ ਕਰਨਗੇ।'' ਉਨ੍ਹਾਂ ਭਾਜਪਾ ਅਤੇ ਕੇਂਦਰ ਨੂੰ ਵੰਗਾਰ ਭਰੇ ਸ਼ਬਦਾਂ ਵਿਚ ਕਿਹਾ,''ਆਪਣੀ ਹੱਦ ਵਿਚ ਰਹੋ, ਨਹੀਂ ਤਾਂ ਸਿੱਟੇ ਭੁਗਤੋ।'' ਉਨ੍ਹਾਂ ਇਹ ਵੀ ਕਿਹਾ, ''ਬੰਗਲਾ ਮਨੁੱਖ ਨਿਰਾਦਰ ਸਹਿਣ ਨਹੀਂ ਕਰੇਗਾ। ਸੱਤਾ ਵਿਚ ਹੋਣ ਕਾਰਨ ਉਨ੍ਹਾਂ ਵਿਚ (ਭਾਜਪਾ 'ਚ) ਹੰਕਾਰ ਆ ਗਿਆ ਹੈ।'' ਆਪਣੇ ਪੁਰਾਣੇ ਤੇਵਰ ਦਿਖਾਉਂਦੇ ਹੋਏ ਮਮਤਾ ਨੇ ਆਪਣੇ ਮੰਤਰੀ ਮੰਡਲ ਦੇ ਕਈ ਸਹਿਯੋਗੀਆਂ ਸਮੇਤ ਹਜ਼ਾਰਾਂ ਪਾਰਟੀ ਵਰਕਰਾਂ ਅਤੇ ਖਿਡਾਰੀਆਂ ਨਾਲ ਸੜਕ 'ਤੇ ਉਤਰਦੇ ਹੋਏ ਇਸ ਗ੍ਰਿਫਤਾਰੀ ਦੇ ਵਿਰੋਧ ਵਿਚ ਰੋਸ ਮਾਰਚ ਕੱਢਿਆ।
ਏ. ਟੀ. ਐੱਮ. 'ਚੋਂ ਪੈਸੇ ਕਢਵਾਉਣ ਗਿਆ ਫਸਿਆ
NEXT STORY