ਰਾਂਚੀ- ਜੰਮੂ ਕਸ਼ਮੀਰ ਵਿਧਾਨ ਸਭਾ ਚੋਣਾਂ ਅਧੀਨ ਐਤਵਾਰ ਦੀ ਸਵੇਰ ਨੂੰ ਚੌਥੇ ਗੇੜ ਦੀ ਵੋਟਾਂ ਹੌਲੀ ਗਤੀ ਨਾਲ ਜਾਰੀ ਹਨ। ਇਹ ਵੋਟਾਂ 18 ਸੀਟਾਂ ਲਈ ਹੋ ਰਹੀਆਂ ਹਨ ਅਤੇ ਇਸ ਵੋਟਿੰਗ 'ਚ 182 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ ਹੋਵੇਗਾ, ਜਿਸ ਵਿਚ ਮੁੱਖ ਮੰਤਰੀ ਅਹੁਦੇ ਦੇ ਦੋ ਉਮੀਦਵਾਰ ਅਤੇ ਵਿਧਾਨ ਸਭਾ ਸਪੀਕਰ ਵੀ ਸ਼ਾਮਲ ਹਨ। ਸੂਬੇ ਦੇ ਚਾਰ ਜ਼ਿਲਿਆਂ-ਸ਼੍ਰੀਨਗਰ, ਅਨੰਤਨਾਗ, ਸ਼ੋਪੀਆ ਕਸ਼ਮੀਰ ਘਾਟੀ ਅਤੇ ਸਾਂਬਾ ਵਿਚ 14 ਲੱਖ 73 ਹਜ਼ਾਰ ਤੋਂ ਵਧ ਵੋਟਰ ਹਨ, ਜਿਨਾਂ ਵਿਚ ਔਰਤ ਵੋਟਰਾਂ ਦੀ ਗਿਣਤੀ 7 ਲੱਖ 5 ਹਜ਼ਾਰ ਹੈ। ਇਸ ਦੌਰ ਦੀਆਂ ਵੋਟਾਂ ਲਈ ਕੁੱਲ 1,890 ਵੋਟ ਕੇਂਦਰ ਬਣਾਏ ਗਏ ਹਨ।
ਉੱਥੇ ਹੀ ਝਾਰਖੰਡ ਵਿਚ ਚੌਥੇ ਗੇੜ ਦੀਆਂ ਵੋਟਾਂ 'ਚ 14 ਨਕਸਲ ਪ੍ਰਭਾਵਿਤ ਸਮੇਤ 15 ਸੀਟਾਂ 'ਤੇ ਵੋਟਾਂ ਪੈ ਰਹੀਆਂ ਹਨ। ਇਸ ਗੇੜ ਵਿਚ ਸਾਬਕਾ ਮੁੱਖ ਮੰਤਰੀ ਬਾਬੂਲਾਲ ਮਰਾਂਡੀ ਸਮੇਤ ਕੁੱਲ 217 ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ 43 ਲੱਖ, 48 ਹਜ਼ਾਰ, 709 ਵੋਟਰ ਕਰਨਗੇ। ਵੋਟਾਂ ਸਵੇਰੇ 7 ਵਜੇ ਤੋਂ ਸ਼ੁਰੂ ਹੋ ਗਈਆਂ ਹਨ। ਇਸ ਤੋਂ ਪਹਿਲਾਂ ਝਾਰਖੰਡ ਦੀਆਂ 81 'ਚੋਂ 50 ਸੀਟਾਂ 'ਤੇ ਵੋਟਿੰਗ ਹੋ ਚੁੱਕੀ ਹੈ। ਬਾਕੀ 16 ਵਿਧਾਨ ਸਭਾ ਖੇਤਰਾਂ ਵਿਚ 5ਵੇਂ ਅਤੇ ਆਖਰੀ ਗੇੜ ਵਿਚ 20 ਦਸੰਬਰ ਨੂੰ ਵੋਟਾਂ ਪੈਣੀਆਂ ਹਨ।
ਹਾਕੀ ਜਿੱਤ ਤੋਂ ਬਾਅਦ ਪਾਕਿਸਤਾਨੀ ਖਿਡਾਰੀ ਭੁੱਲੇ ਆਪਣੀਆਂ ਹੱਦਾਂ (ਵੀਡੀਓ)
NEXT STORY