ਨਵੀਂ ਦਿੱਲੀ- ਰਾਜਧਾਨੀ ਦੀ ਸੱਤਾ 'ਚ ਵਾਪਸੀ ਲਈ ਕੋਸ਼ਿਸ਼ ਕਰ ਰਹੀ ਆਮ ਆਦਮੀ ਪਾਰਟੀ (ਆਪ) ਨੂੰ ਦਿੱਲੀ ਪੁਲਸ ਨੇ ਜ਼ੋਰਦਾਰ ਝਟਕਾ ਦਿੱਤਾ ਹੈ। ਦਿੱਲੀ ਪੁਲਸ ਨੇ 'ਆਪ' ਦੇ ਉਸ ਰੇਡੀਓ ਪ੍ਰਚਾਰ 'ਤੇ ਰੋਕ ਲਗਾ ਦਿੱਤੀ ਹੈ, ਜਿਸ 'ਚ ਮਹਿਲਾ ਸੁਰੱਖਿਆ ਦੇ ਮੁੱਦੇ 'ਤੇ ਦਿੱਲੀ ਪੁਲਸ ਨੂੰ ਕਟਘਰੇ 'ਚ ਖੜਾ ਕਰਦੇ ਹੋਏ ਲੋਕਾਂ ਤੋਂ ਅਰਵਿੰਦ ਕੇਜਰੀਵਾਲ ਨੂੰ ਫਿਰ ਤੋਂ ਮੁੱਖ ਮੰਤਰੀ ਬਣਾਉਣ ਦੀ ਮੰਗ ਕੀਤੀ ਗਈ ਹੈ। ਇਸ ਦੇ ਨਾਲ ਹੀ ਦਿੱਲੀ ਪੁਲਸ 'ਆਪ' ਨੂੰ ਨੋਟਿਸ ਦੇਣ ਦੀ ਤਿਆਰੀ 'ਚ ਹੈ। ਇਸ 'ਚ ਪਾਰਟੀ ਤੋਂ ਉਸ ਵਿਦਿਆਰਥਣ ਰੀਤੂ ਬਾਰੇ ਜਾਣਕਾਰੀ ਮੰਗੀ ਜਾਵੇਗੀ, ਜਿਸ ਨੇ ਰੇਡੀਓ 'ਤੇ ਉਸ ਨਾਲ ਹੋਈ ਛੇੜਛਾੜ ਦੇ ਮਾਮਲੇ ਨੂੰ ਦਿੱਲੀ ਪੁਲਸ ਦੇ ਅਧਿਕਾਰੀ ਵੱਲੋਂ ਦਰਜ ਨਾ ਕਰਨ ਅਤੇ ਤਰ੍ਹਾਂ-ਤਰ੍ਹਾਂ ਦੇ ਸਵਾਲ ਪੁੱਛਣ ਦਾ ਦੋਸ਼ ਲਗਾਇਆ ਹੈ।
ਦਿੱਲੀ ਪੁਲਸ ਦੇ ਅਧਿਕਾਰੀਆਂ ਅਨੁਸਾਰ ਜੇਕਰ 'ਆਪ' ਰੀਤੂ ਨੂੰ ਸਾਹਮਣੇ ਲਿਆਉਣ 'ਚ ਅਸਫਲ ਰਹੀ ਤਾਂ ਰੇਡੀਓ ਇਸ਼ਤਿਹਾਰ ਬਣਾਉਣ ਵਾਲਿਆਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਦਿੱਲੀ ਪੁਲਸ ਦੇ ਅਧਿਕਾਰੀਆਂ ਅਨੁਸਾਰ ਸਾਰੇ ਪੁਲਸ ਸਟੇਸ਼ਨਾਂ ਅਤੇ ਥਾਣਿਆਂ ਦੀ ਅੰਦਰੂਨੀ ਜਾਂਚ 'ਚ ਰੀਤੂ ਨਾਂ ਦੀ ਲੜਕੀ ਨਾਲ ਛੇੜਛਾੜ ਦੀ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਇਸ ਤੋਂ ਇਲਾਵਾ ਪੀ. ਸੀ. ਆਰ. ਨੂੰ ਵੀ ਕਿਸੇ ਰੀਤੂ ਨਾਂ ਦੀ ਲੜਕੀ ਨੇ ਕਿਸੇ ਤਰ੍ਹਾਂ ਦੀ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ।
ਅਨੋਖਾ ਵਿਆਹ: 1 ਰੁਪਏ ਦਾ ਸ਼ਗਨ ਤੇ ਲੱਖਾਂ ਜਿੰਨਾਂ ਚਾਅ
NEXT STORY