ਮਹਿੰਦਰਗੜ੍ਹ— ਵਿਆਹ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਅਤੇ ਉਹ ਚਾਹੁੰਦਾ ਹੈ ਕਿ ਉਸ ਦਾ ਵਿਆਹ ਸ਼ਾਨਦਾਰ ਹੋਵੇ ਤੇ ਲੋਕ ਉਨ੍ਹਾਂ ਦੀਆਂ ਤਾਰੀਫਾਂ ਕਰਨ। ਇਸ ਅਨੋਖੇ ਵਿਆਹ ਦੀਆਂ ਵੀ ਲੋਕ ਤਾਰੀਫਾਂ ਕਰ ਰਹੇ ਹਨ ਪਰ ਇਸ ਵਿਆਹ ਦੀਆਂ ਗੱਲਾਂ ਲੋਕਾਂ ਦੀ ਜ਼ੁਬਾਨ 'ਤੇ ਲਿਆਉਣ ਲਈ ਇਸ ਜੋੜੇ ਨੇ ਅੰਨ੍ਹੇਵਾਹ ਪੈਸਾ ਨਹੀਂ ਵਹਾਇਆ ਅਤੇ ਨਾ ਹੀ ਸ਼ਾਨਦਾਰ ਤਰੀਕੇ ਨਾਲ ਇਹ ਵਿਆਹ ਹੋਇਆ। ਇਹ ਵਿਆਹ ਤਾਂ ਬੇਹੱਦ ਸਾਦੇ ਤਰੀਕੇ ਨਾਲ ਹੋਇਆ।
ਸ਼ੁੱਕਰਵਾਰ ਸ਼ਾਮ ਹਰਿਆਣਾ ਦੇ ਮਹਿੰਦਰਗੜ੍ਹ ਦੇ ਪ੍ਰੋਫੈਸਰ ਬੀਰ ਸਿੰਘ ਦੇ ਬੇਟੇ ਕਰਮਵੀਰ ਦਾ ਵਿਆਹ ਕਵਿਤਾ ਨਾਲ ਹੋਇਆ। ਦੋਵੇਂ ਪੜ੍ਹੇ-ਲਿਖੇ ਹਨ ਅਤੇ ਸਮਾਜ ਦੀਆਂ ਲੋੜਾਂ ਨੂੰ ਜਾਣਦੇ ਹਨ। ਇਸ ਲਈ ਉਨ੍ਹਾਂ ਨੇ ਪ੍ਰਣ ਲਿਆ ਕਿ ਉਹ ਨਾ ਦਾਜ ਲੈਣਗੇ ਅਤੇ ਨਾ ਹੀ ਲੈਣ ਦੇਣਗੇ। ਹੈਰਾਨੀ ਦੀ ਗੱਲ ਹੈ ਕਿ ਕਰਮਵੀਰ ਅਤੇ ਕਵਿਤਾ ਦੇ ਵਿਆਹ ਵਿਚ ਸ਼ਗਨ ਦੇ ਨਾਂ 'ਤੇ ਸਿਰਫ ਇਕ ਰੁਪਿਆ ਦਿੱਤਾ ਗਿਆ ਅਤੇ ਦੋਹਾਂ ਪਰਿਵਾਰਾਂ ਨੇ 15 ਲੱਖ ਰੁਪਏ ਗਊਸ਼ਾਲਾਵਾਂ ਨੂੰ ਦਾਨ ਵਿਚ ਦਿੱਤੇ। ਇਹ ਵਿਆਹ ਸਾਦਗੀ ਨਾਲ ਬੀਰ ਸਿੰਘ ਦੇ ਘਰ 'ਚ ਸੰਪੰਨ ਹੋਇਆ।
ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਬੀਰ ਸਿੰਘ ਨੇ ਆਪਣੀ ਕੁੜੀ ਦਾ ਵਿਆਹ ਵੀ ਸਾਦਗੀ ਨਾਲ ਕੀਤਾ ਸੀ ਅਤੇ ਗਊਸ਼ਾਲਾਵਾਂ ਨੂੰ ਦਾਨ ਦਿੱਤਾ ਸੀ। ਲੜਕੀ ਦੇ ਪਿਤਾ ਕੰਵਰ ਸਿੰਘ ਯਾਦਵ ਦਾ ਕਹਿਣਾ ਹੈ ਕਿ ਉਹ ਸਮਾਜ 'ਚੋਂ ਦਾਜ ਦੀ ਪ੍ਰਥਾ ਨੂੰ ਖਤਮ ਕਰਨਾ ਚਾਹੁੰਦੇ ਹਨ ਤੇ ਦੂਜੇ ਪਾਸੇ ਲੜਕੇ ਦੇ ਪਿਤਾ ਬੀਰ ਸਿੰਘ ਨੇ ਕਿਹਾ ਕਿ ਵਿਆਹ ਵਿਚ ਫਾਲਤੂ ਦੇ ਖਰਚੇ ਕਰਨ ਤੋਂ ਬਚਣਾ ਚਾਹੀਦਾ ਹੈ।
ਝਾਰਖੰਡ ਤੇ ਜੰਮੂ ਕਸ਼ਮੀਰ 'ਚ ਚੌਥੇ ਗੇੜ ਦੀ ਵੋਟਿੰਗ ਜਾਰੀ
NEXT STORY