ਬਰਲਿਨ- ਭਾਰਤੀ ਮੂਲ ਦੇ ਸਾਬਕਾ ਜਰਮਨ ਸੰਸਦ ਮੈਂਬਰ ਸੇਬੇਸਟੀਅਨ ਇਦੇਥੀ ਨੇ ਮਨਜ਼ੂਰ ਕੀਤਾ ਹੈ ਕਿ ਉਨ੍ਹਾਂ ਨੂੰ ਫਰਵਰੀ 'ਚ ਅਹੁਦਾ ਛੱਡਣ ਤੋਂ ਐਨ ਪਹਿਲਾਂ ਹੀ ਇਕ ਸਾਥੀ ਸੋਸ਼ਲ ਡੈਮੋਕ੍ਰੇਟ (ਐਸ. ਪੀ. ਡੀ.) ਸੰਸਦ ਮੈਂਬਰ ਤੋਂ ਆਪਣੇ ਖਿਲਾਫ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਦੇ ਦੋਸ਼ਾਂ 'ਚ ਜਾਂਚ ਦੀ ਜਾਣਕਾਰੀ ਮਿਲ ਗਈ ਸੀ। ਇਦੇਥੀ ਨੇ ਦੱੱਸਿਆ ਕਿ ਐਸ. ਪੀ. ਡੀ. ਸੰਸਦ ਮਾਈਕਲ ਹਾਰਟਮੈਨ ਨੇ ਉਨ੍ਹਾਂ ਨੂੰ ਖੁਫੀਆ ਜਾਣਕਾਰੀ ਬਾਰੇ ਦੱਸਿਆ ਸੀ ਕਿ ਉਨ੍ਹਾਂ ਦਾ ਨਾਂ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਦੇ ਇਕ ਕੈਨੇਡੀਆਈ ਸਪਲਾਈਕਰਤਾ ਦੇ ਗਾਹਕਾਂ ਦੀ ਸੂਚੀ 'ਚ ਸਾਹਮਣੇ ਆਇਆ ਹੈ। ਇਦੇਥੀ ਨੇ ਸ਼ਨੀਵਾਰ ਨੂੰ ਪ੍ਰਕਾਸ਼ਿਤ ਇਕ ਇੰਟਰਵਿਊ 'ਚ ਕਿਹਾ ਕਿ ਨਵੰਬਰ 2013 'ਚ ਲੀਪਜਿੰਗ 'ਚ ਐਸ. ਪੀ. ਡੀ. ਦੇ ਸੰਮੇਲਨ ਤੋਂ ਬਾਅਦ ਮੁਲਾਕਾਤ 'ਚ ਹਾਰਟਮੈਨ ਨੇ ਉਨ੍ਹਾਂ ਖਿਲਾਫ ਜਾਂਚ ਸ਼ੁਰੂ ਹੋਣ ਦੀ ਤਿਆਰੀ ਹੋਣ ਦੀ ਜਾਣਕਾਰੀ ਦਿੱਤੀ ਸੀ। ਇਦੇਥੀ ਨੇ ਹਫਤਾਵਾਰ ਮੈਗਜ਼ੀਨ ਸਟਰਨ ਨੂੰ ਦੱਸਿਆ ਕਿ ਐਸ. ਪੀ. ਡੀ. ਦੇ ਗ੍ਰਹਿ ਮਾਮਲਿਆਂ ਦੇ ਬੁਲਾਰੇ ਹਾਰਟਮੈਨ ਨੂੰ ਜਰਮਨੀ ਦੀ ਬਾਹਰੀ ਖੁਫੀਆ ਸੇਵਾ ਬੀ. ਐਨ. ਡੀ. ਦੇ ਪ੍ਰਧਾਨ ਜਾਰਜ ਜਿਅਰਕ ਕੋਲੋਂ ਜਾਣਕਾਰੀ ਮਿਲੀ ਸੀ। ਜਾਰਜ ਹਾਲ ਹੀ 'ਚ ਰਿਟਾਇਰਡ ਹੋਏ ਹਨ। ਜਰਮਨੀ ਦੀ ਇਕ ਸੰਸਦੀ ਜਾਂਚ ਕਮੇਟੀ ਪਿਛਲੇ ਕੁਝ ਮਹੀਨੇ ਤੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਕੀ 44 ਸਾਲਾ ਇਦੇਥੀ ਨੂੰ ਜਾਂਚ ਬਾਰੇ ਪਹਿਲਾਂ ਤੋਂ ਹੀ ਸੁਚੇਤ ਕਰ ਦਿੱਤਾ ਗਿਆ ਸੀ। ਆਪਣੇ ਅਸਤੀਫੇ ਤੋਂ ਬਾਅਦ ਭੂਮੀਗਤ ਇਦੇਥੀ ਵੀਰਵਾਰ ਨੂੰ ਕਮੇਟੀ ਸਾਹਮਣੇ ਪੇਸ਼ ਹੋ ਸਕਦੇ ਹਨ।
ਜਦੋਂ ਹਵਾਈ ਜਹਾਜ਼ ਦੇ ਨਾਲ-ਨਾਲ ਉੱਡਿਆ ਬੰਦਾ (ਵੀਡੀਓ)
NEXT STORY