ਆਬੂ ਧਾਬੀ— ਖੰਭਾਂ ਨੂੰ ਖਿਲਾਰ ਕੇ ਹਵਾ ਵਿਚ ਉਡਾਰੀਆਂ ਭਰਦੇ ਪੰਛੀਆਂ ਨੂੰ ਦੇਖ ਕੇ ਹਰ ਕਿਸੇ ਦਾ ਮਨ ਕਰਦਾ ਹੈ ਕਿ ਉਹ ਵੀ ਖੁੱਲ੍ਹੇ ਆਸਮਾਨ ਵਿਚ ਉਡਾਰੀਆਂ ਭਰੇ। ਇਸੇ ਸੋਚ ਨਾਲ ਮਨੁੱਖ ਨੇ ਹਵਾਈ ਜਹਾਜ਼ ਦੀ ਖੋਜ ਕੀਤੀ ਸੀ ਅਤੇ ਆਪਣੇ ਸ਼ੌਂਕ ਨੂੰ ਪੂਰਾ ਕੀਤਾ ਸੀ ਪਰ ਆਪਣੇ ਖੰਭਾਂ ਨਾਲ ਉਡਾਰੀਆਂ ਭਰਨ ਦਾ ਮਜ਼ਾ ਜੋ ਹੁੰਦਾ ਹੈ, ਉਹ ਜਹਾਜ਼ ਦੀਆਂ ਸੀਟਾਂ ਵਿਚ ਬੈਠ ਕੇ ਕਿੱਥੇ। ਆਪਣੇ ਉੱਡਣ ਦੇ ਸ਼ੌਂਕ ਨੂੰ ਪੂਰਾ ਕਰਨ ਲਈ ਸਾਬਕਾ ਫਾਈਟਰ ਪਾਇਲਟ ਅਤੇ ਗਿਨੀਜ਼ ਵਰਲਡ ਰਿਕਾਰਡ ਹੋਲਡਰ ਯੁਵੇਸ ਨੇ ਸੱਚ-ਮੁੱਚ ਖੰਭ ਲਗਾ ਲਏ ਅਤੇ ਦੁਬਈ ਦੇ ਮਾਰੂਥਲ ਦੇ ਆਸਮਾਨ 'ਤੇ ਉਡਾਣ ਭਰੀ। ਯੁਵੇਸ ਰੋਜ਼ੀ ਨੂੰ 'ਜੈੱਟਮੈਨ' ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਰੌਜ਼ੀ ਦੇ ਨਾਲ ਉਸ ਦੇ ਇਕ ਟੀਮ ਮੈਂਬਰ ਨੇ ਵੀ ਉਡਾਣ ਭਰੀ। ਇਸ ਉਡਾਣ ਲਈ ਉਨ੍ਹਾਂ ਨੇ ਆਪਣੇ ਨਾਲ ਜਹਾਜ਼ ਦੇ ਖੰਭਾਂ ਵਰਗੇ ਖੰਭ ਲਗਾਏ ਅਤੇ ਨਾਲ ਹੀ ਜੈੱਟ ਸੂਟ ਪਹਿਨਿਆ, ਜਿਸ ਕਾਰਨ ਉਹ ਇਕ ਪੰਛੀ ਵਾਂਗ ਜ਼ੀਰੋ ਗ੍ਰੈਵਿਟੀ ਮਹਿਸੂਸ ਕਰ ਰਹੇ ਸਨ ਅਤੇ ਆਸਮਾਨ ਵਿਚ ਕਲਾਬਾਜ਼ੀਆਂ ਮਾਰ ਰਹੇ ਸਨ।
ਕੈਨੇਡਾ 'ਚ ਹਰ ਸਾਲ ਲੱਖਾਂ ਦਾ ਖਾਣਾ ਹੁੰਦੈ ਬਰਬਾਦ
NEXT STORY