ਨਵੀਂ ਦਿੱਲੀ- ਰਿਲਾਇੰਸ ਕੰਮਿਊਨਿਕੇਸ਼ਨ ਨੇ ਪ੍ਰੀਪੇਡ ਜੀ.ਐਸ.ਐਮ. ਕਸਟਮਰਸ ਲਈ ਫ੍ਰੀ ਫੇਸਬੁੱਕ ਫਰਾਈਡੇ ਲਾਂਚ ਕੀਤਾ ਹੈ। ਇਸ ਆਫਰ 'ਚ ਕਸਟਮਰ ਡਾਟਾ ਸ਼ੁਲਕ ਦੀ ਪਰਵਾਹ ਕੀਤੇ ਬਿਨਾਂ ਹੀ ਫੇਸਬੁੱਕ ਦੀ ਸਾਈਟ ਐਕਸਸ ਕਰ ਸਕਦੇ ਹਨ। ਆਰਕਾਮ ਦੇ ਕੰਜ਼ਿਊਮਰ ਬਿਜ਼ਨੈਸ, ਚੀਫ ਐਗਜ਼ੀਕਿਊਟਿਵ ਅਫਸਰ ਗੁਰਦੀਪ ਸਿੰਘ ਨੇ ਕਿਹਾ ਕਿ ਫ੍ਰੀ ਫੇਸਬੁੱਕ ਫਰਾਈਡੇ ਦੇ ਇਸ ਆਫਰ ਨਾਲ ਸਾਨੂੰ ਵਿਸ਼ਵਾਸ ਹੈ ਕਿ ਕਸਟਮਰਸ ਨੂੰ ਬਿਨਾਂ ਕਿਸੀ ਮੁਸ਼ਕਿਲ ਦੇ ਆਜ਼ਾਦੀ ਨਾਲ ਇੰਟਰੈਨਟ ਨਾਲ ਕੁਨੈਕਟ ਹੋਣ ਦਾ ਮੌਕਾ ਮਿਲੇਗਾ।
ਹਾਲਾਂਕਿ ਕੰਪਨੀ ਨੇ ਅਜੇ ਇਸ ਗੱਲ ਦੀ ਜਾਣਕਾਰੀ ਨਹੀਂ ਦਿੱਤੀ ਹੈ ਕਿ ਨਵਾਂ ਆਫਰ ਕਦੋਂ ਤਕ ਲਾਗੂ ਰਰੇਗਾ। ਇਸ ਤੋਂ ਪਹਿਲਾਂ ਆਰਕਾਮ ਇਸ ਤਰ੍ਹਾਂ ਦੇ ਦੂਜੇ ਕਈ ਆਫਰ ਲਾਂਚ ਕਰ ਚੁੱਕਾ ਹੈ, ਜਿਸ 'ਚ 3 ਮਹੀਨੇ ਲਈ ਫ੍ਰੀ ਟਵਿਟਰ ਅਤੇ ਵਟਸਐਪ ਵੀ ਸ਼ਾਮਲ ਹਨ। ਆਰਕਾਮ ਅਨੁਸਾਰ ਨਵਾਂ ਆਫਰ ਉਪਭੋਗਤਾਵਾਂ ਨੂੰ ਆਪਣੇ ਦੋਸਤਾਂ ਅਤੇ ਪਰਿਵਾਰ ਵਾਲਿਆਂ ਨਾਲ ਜੁੜੇ ਰਹਿਣ ਦਾ ਇਕ ਨਵਾਂ ਅਵਸਰ ਦੇਵੇਗਾ। ਇਸ ਦੇ ਲਈ ਉਪਭੋਗਤਾਵਾਂ 1 ਡਾਟਾ ਖਰਚ ਕਰਨ ਦੀ ਕੋਈ ਲੋੜਨਹੀਂ ਹੈ। ਨਵੇਂ ਆਫਰ ਦੀ ਮਦਦ ਨਾਲ ਕੰਪਨੀ ਵੱਧ ਤੋਂ ਵੱਧ ਇੰਟਰਨੈਟ ਉਪਭੋਗਤਾਵਾਂ ਨਾਲ ਜੁੜ ਸਕੇਗੀ।
ਏਸ਼ੀਆ 'ਚ ਅਗਲੇ ਸਾਲ ਸਰਵੋਤਮ ਮੁਦਰਾ ਹੋਵੇਗੀ ਰੁਪਿਆ
NEXT STORY