ਨਵੀਂ ਦਿੱਲੀ- ਇਕ ਪਾਸੇ ਜਿੱਥੇ ਹਿੰਦੀ ਸਿਨੇਮਾ ਦੇ ਬੀਤੇ ਜ਼ਮਾਨੇ ਦੀਆਂ ਕਈ ਵਧੀਆ ਫਿਲਮਾਂ ਦੇ ਸੀਕੁਅਲ ਬਣਾਏ ਜਾ ਰਹੇ ਹਨ ਉਥੇ ਹੀ ਮਹਾਨਾਇਕ ਅਮਿਤਾਭ ਬੱਚਨ ਦਾ ਕਹਿਣਾ ਹੈ ਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦੀ ਫਿਲਮ 'ਸ਼ਕਤੀ' ਦਾ ਸੀਕੁਅਲ ਬਣੇ। ਅਮਿਤਾਭ ਦੀਆਂ ਫਿਲਮਾਂ 'ਡੌਨ', 'ਅਗਨੀਪਥ' ਅਤੇ 'ਜੰਜੀਰ' ਦੀਆਂ ਸੀਕੁਅਲ ਫਿਲਮਾਂ ਵੀ ਬਣਾਈਆਂ ਜਾ ਚੁੱਕੀਆਂ ਹਨ ਪਰ ਉਹ ਨਹੀਂ ਚਾਹੁੰਦੇ ਹਨ ਕਿ ਸ਼ਕਤੀ ਦਾ ਸੀਕੁਅਲ ਬਣੇ। ਅਮਿਤਾਭ ਨੇ ਟਵਿੱਟਰ 'ਤੇ ਕਿਹਾ, ''ਇਹ ਬਹੁਤ ਖਾਸ ਫਿਲਮ ਹੈ। ਮੈਨੂੰ ਨਹੀਂ ਲੱਗਦਾ ਕਿ ਫਿਲਮ ਦਾ ਸੀਕੁਅਲ ਬਣਾਉਣਾ ਚਾਹੀਦਾ ਹੈ। ਇਸ ਫਿਲਮ 'ਚ ਦਿਲੀਪ ਕੁਮਾਰ ਵਰਗੇ ਮਹਾਨ ਅਭਿਨੇਤਾ ਨਾਲ ਕੰਮ ਦਾ ਮੌਕਾ ਮਿਲਿਆ ਸੀ। ਅਸਲ 'ਚ ਇਹ ਕਹਿਣਾ ਮੁਸ਼ਕਿਲ ਹੈ ਕਿ ਕੌਣ ਉਨ੍ਹਾਂ ਕਿਰਦਾਰਾਂ ਨੂੰ ਪਰਦੇ 'ਤੇ ਮੁੜ ਨਿਭਾਉਣ 'ਚ ਸਹੀ ਹੋਵੇਗਾ।'' ਸਾਲ 1982 'ਚ ਆਈ ਫਿਲਮ 'ਸ਼ਕਤੀ' 'ਚ ਹਿੰਦੀ ਸਿਨੇਮਾ ਦੇ ਦੋ ਮਹਾਨ ਅਭਿਨੇਤਾ ਦਿਲੀਪ ਅਤੇ ਅਮਿਤਾਭ ਬੱਚਨ ਨੇ ਕੰਮ ਕੀਤਾ ਸੀ।
ਮੌਤ ਵਰਗਾ ਅਹਿਸਾਸ ਸੀ ਪਤੀ ਵਲੋਂ ਧੋਖਾ ਮਿਲਣਾ : ਕੇਟੀ ਪ੍ਰਾਈਸ
NEXT STORY