ਲਾਸ ਏਂਜਲਸ- ਆਪਣੀ ਦਿਲਕਸ਼ ਲੁਕ ਲਈ ਮਸ਼ਹੂਰ ਰਿਐਲਟੀ ਟੀ. ਵੀ. ਸਟਾਰ ਕਿਮ ਕਾਰਦਰਸ਼ੀਆ ਦਾ ਕਹਿਣਾ ਹੈ ਕਿ ਉਹ ਆਪਣੇ ਸਰੀਰਕ ਅਕਾਰ 'ਚ ਬਦਲਾਅ ਕਰਨਾ ਚਾਹੁੰਦੀ ਹੈ। ਸੂਤਰਾਂ ਮੁਤਾਬਕ, 34 ਸਾਲ ਦੀ ਕਿਮ ਨੇ ਰਿਐਲਟੀ ਸ਼ੋਅ 'ਕੋਰਟਨੀ ਐਂਡ ਕੋਲ ਟੇਕ ਦਿ ਹੰਪਟਨਸ' ਦੇ ਇਕ ਐਪੀਸੋਡ ਟੀਜ਼ਰ 'ਚ ਆਪਣੀ ਇਹ ਇੱਛਾ ਜ਼ਾਹਿਰ ਕੀਤੀ। ਸ਼ੁੱਕਰਵਾਰ ਨੂੰ ਜਾਰੀ ਕੀਤੇ ਗਏ ਟੀਜ਼ਰ ਕਲਿਪ 'ਚ ਕਿਮ ਆਪਣੀ ਭੈਣ ਕਾਰਟਨੀ ਅਤੇ ਉਨ੍ਹਾਂ ਦੇ ਸਾਥੀ ਸਕਾਟ ਡਿਸਿਕ ਨਾਲ ਗੱਲ ਕਰਦੀ ਦਿਖ ਰਹੀ ਸੀ। ਡਿਸਿਕ ਨੇ ਕਿਹਾ, ''ਤੁਸੀਂ ਤਾਂ ਆਪਣੀ ਇਸ ਦਿਲਕਸ਼ ਲੁਕ ਲਈ ਮਸ਼ਹੂਰ ਹੋ ਅਤੇ ਉਸ ਨੂੰ ਬਦਲਣ ਦੀ ਕੋਸ਼ਿਸ਼ 'ਚ ਹੋ ਸਕਦਾ ਹੈ ਕਿ ਕਮਾਈ ਬੰਦ ਹੋ ਜਾਵੇ।'' ਇਸ 'ਤੇ ਕਿਮ ਨੇ ਕਿਹਾ, ''ਮੈਨੂੰ ਕੋਈ ਫਰਕ ਨਹੀਂ ਪੈਂਦਾ। ਹੁਣ ਮੈਂ ਸਧਾਰਣ ਬਦਲਾਅ ਚਾਹੁੰਦੀ ਹਾਂ।'' ਕਿਮ ਨੇ ਰੈਪਰ ਕੇਨੀ ਵੇਸਟ ਨਾਲ ਵਿਆਹ ਕੀਤਾ ਹੈ। ਹਾਲ ਹੀ 'ਚ ਇੰਟਰਟੈਨ 'ਤੇ ਕਿਮ ਦੀ ਬਿਨ੍ਹਾਂ ਕੱਪੜਿਆਂ ਵਾਲੀਆਂ ਤਸਵੀਰਾਂ ਖਬਰਾਂ 'ਚ ਛਾਈਆਂ ਹੋਈਆਂ ਹਨ।
ਵੀਡੀਓ 'ਚ ਦੇਖੋ 'ਪੀਕੇ' ਦਾ ਨਵਾਂ ਡਾਇਲਾਗ ਪ੍ਰੋਮੋ ਲਾਂਚ
NEXT STORY