ਨਿਊਯਾਰਕ- ਮੋਟਾਪਾ ਆਧੁਨਿਕ ਜੀਵਨ ਸ਼ੈਲੀ ਦੀ ਸਭ ਤੋਂ ਵੱਡੀ ਸਮੱਸਿਆ ਬਣ ਕੇ ਉੱਭਰਿਆ ਹੈ ਅਤੇ ਇਸ ਲਈ ਨਿੱਤ ਨਵੀਆਂ-ਨਵੀਆਂ ਦਵਾਈਆਂ ਅਤੇ ਉਪਾਅ ਲੱਭੇ ਜਾ ਰਹੇ ਹਨ। ਹਾਲ ਹੀ 'ਚ ਹੋਈ ਇਕ ਤਾਜ਼ਾ ਖੋਜ ਤੋਂ ਪਤਾ ਲੱਗਾ ਹੈ ਕਿ ਅਸਲ ਵਿਚ ਮੋਟਾਪੇ ਨਾਲ ਲੜਨ 'ਚ ਮਦਦਗਾਰ ਇਕ ਤਰ੍ਹਾਂ ਦੇ ਪ੍ਰੋਟੀਨ ਸਾਡੇ ਸਰੀਰ 'ਚ ਮੌਜੂਦ ਹਨ। ਖੋਜ ਮੁਤਾਬਕ ਮਨੁੱਖੀ ਕੋਸ਼ਿਕਾਵਾਂ ਵਿਚ ਹੋਰ ਪ੍ਰੋਟੀਨਾਂ ਦੇ ਸੰਸਲੇਸ਼ਣ ਨੂੰ ਕੰਟਰੋਲ ਕਰਨ ਵਾਲਾ ਪ੍ਰੋਟੀਨ ਅਸਲ 'ਚ ਸਰੀਰ ਵਿਚ ਚਰਬੀ ਦੇ ਪੱਧਰ ਨੂੰ ਕੰਟਰੋਲ ਰੱਖਣ 'ਚ ਸਮਰੱਥ ਹੈ।
ਖੋਜ ਕੀੜੇ-ਮਕੌੜਿਆਂ ਵਿਚ ਪਾਏ ਜਾਣ ਵਾਲੇ ਪ੍ਰੋਟੀਨ 'ਮੈਫ' 'ਤੇ ਲਾਗੂ ਹੁੰਦੀ ਹੈ ਪਰ ਮਨੁੱਖੀ ਸਰੀਰ ਵਿਚ ਪਾਇਆ ਜਾਣ ਵਾਲਾ ਇਸੇ ਸਰੰਚਨਾ ਵਾਲਾ ਪ੍ਰੋਟੀਨ ਕੋਸ਼ਿਕਾ ਵਿਚ ਪ੍ਰੋਟੀਨ ਉਤਪਾਦਨ ਨੂੰ ਵੀ ਕੰਟਰੋਲ ਕਰਦਾ ਹੈ, ਜਿਸ ਨਾਲ ਇਸ ਗੱਲ ਦੀ ਉਮੀਦ ਵੀ ਵੱਧ ਜਾਂਦੀ ਹੈ ਕਿ ਇਹ ਚਰਬੀ ਨੂੰ ਵੀ ਕੰਟਰੋਲ ਕਰ ਸਕਦਾ ਹੈ।
ਪਿਛਲੇ 11 ਮਹੀਨਿਆਂ 'ਚ ਪਾਕਿਸਤਾਨ 'ਚ ਹੋਈ 311 ਬੱਚਿਆਂ ਦੀ ਮੌਤ
NEXT STORY