ਚੰਡੀਗੜ੍ਹ, (ਪੂਜਾ)- ਸੋਨਾਕਸ਼ੀ ਸਿਨਹਾ ਜਿਸਨੇ ਕੁਝ ਹੀ ਫਿਲਮਾਂ 'ਚ ਆਪਣੀ ਐਕਟਿੰਗ ਦੀ ਬਦੌਲਤ ਫਿਲਮ ਇੰਡਸਟਰੀ ਦੀ ਮਸ਼ਹੂਰ ਹੀਰੋਇਨਾਂ ਨੂੰ ਟੱਕਰ ਦਿੱਤੀ। ਆਪਣੀ ਆਉਣ ਵਾਲੀ ਫਿਲਮ ਤੇਵਰ 'ਚ ਵੀ ਉਹ ਹਮੇਸ਼ਾ ਵਾਂਗ ਕੁਝ ਹਟ ਕੇ ਪਰ ਬਿਊਟੀਫੁਲ ਲੁਕ 'ਚ ਨਜ਼ਰ ਆਵੇਗੀ। ਸੋਮਵਾਰ ਨੂੰ ਸੈਕਟਰ-35 ਵਿਖੇ ਜੇ. ਡਬਲਿਊ. ਮੈਰਿਏਟ 'ਚ ਸੋਨਾਕਸ਼ੀ ਸਿਨਹਾ ਅਤੇ ਅਰਜੁਨ ਕਪੂਰ ਫਿਲਮ ਤੇਵਰ ਦੀ ਪ੍ਰਮੋਸ਼ਨ ਲਈ ਪਹੁੰਚੇ। ਉਥੇ ਹੀ ਐਲਾਂਤੇ ਸਥਿਤ ਨਵੇਂ ਖੁੱਲ੍ਹੇ ਸ਼ੋਅਰੂਮ ਫਲਾਇੰਗ ਮਸ਼ੀਨ ਦੀ ਲਾਂਚਿੰਗ ਮੌਕੇ ਵੀ ਅਰਜੁਨ ਸ਼ਾਮਲ ਹੋਏ। ਇਸ ਦੌਰਾਨ ਅਰਜੁਨ ਨੇ ਦੱਸਿਆ ਕਿ ਇਸ ਕੰਪਨੀ ਦੀ ਜੈਕੇਟ ਦੀ ਵਰਤੋਂ ਉਨ੍ਹਾਂ ਨੇ ਆਪਣੀ ਸੈਕੇਂਡ ਹਾਫ ਮੂਵੀ 'ਚ ਕੀਤੀ ਹੈ। ਸੋਨਾਕਸ਼ੀ ਨੇ ਕਿਹਾ ਕਿ ਪਾਪਾ ਨੇ ਕਦੇ ਮੇਰੀ ਸਿਫਾਰਸ਼ ਨਹੀਂ ਕੀਤੀ। ਮੇਰਾ ਫਿਲਮਾਂ 'ਚ ਕੰਮ ਕਰਨਾ ਲਕ ਬਾਏ ਚਾਂਸ ਹੋਇਆ। ਸਲਮਾਨ ਮੇਰੇ ਘਰ ਆਏ ਅਤੇ ਕਿਹਾ ਕਿ ਮੇਰੀ ਅਗਲੀ ਫਿਲਮ 'ਚ ਤੁਸੀਂ ਕੰਮ ਕਰ ਰਹੀ ਹੋ। ਸਲਮਾਨ ਮੈਨੂੰ ਲੈ ਕੇ ਫੁਲ ਕਾਨਫੀਡੈਂਸ ਸਨ। ਅਜਿਹੇ 'ਚ ਮੈਂ ਵੀ ਉਨ੍ਹਾਂ ਨੂੰ ਨਾਹ ਨਹੀਂ ਕਰ ਸਕੀ ਅਤੇ ਹਾਂ ਕਰ ਦਿੱਤੀ। ਬਣਨਾ ਤਾਂ ਮੈਂ ਫੈਸ਼ਨ ਡਿਜ਼ਾਈਨਰ ਸੀ ਪਰ ਹੀਰੋਇਨ ਬਣ ਗਈ। ਸਭ ਕਿਸਮਤ 'ਚ ਪਹਿਲਾਂ ਹੀ ਲਿਖਿਆ ਹੁੰਦਾ ਹੈ ਅਤੇ ਉਹੋ ਹੁੰਦਾ ਹੈ। ਮੈਂ ਆਪਣੇ ਮੌਜੂਦਾ ਕੈਰੀਅਰ ਅਤੇ ਲਾਈਫ ਨੂੰ ਬਹੁਤ ਇਨਜੁਆਏ ਕਰ ਰਹੀ ਹਾਂ।
ਡਾਇਰੈਕਟਰ ਬਣਨਾ ਮੇਰਾ ਪਹਿਲਾ ਸੁਪਨਾ : ਅਰਜੁਨ
NEXT STORY