ਮੁੰਬਈ- ਇਕ ਖੇਤਰੀ ਆਵਾਜਾਈ ਅਧਿਕਾਰੀ (ਆਰ. ਟੀ. ਓ) ਅਧਿਕਾਰੀ ਨੇ ਮੰਗਲਵਾਰ ਨੂੰ ਬਾਲੀਵੁੱਡ ਅਭਿਨੇਤਾ ਸਲਮਾਨ ਖਾਨ ਨਾਲ ਜੁੜੇ ਹਿਟ ਐਂਡ ਰਨ ਮਾਮਲੇ ਦੀ ਸੁਣਵਾਈ ਕਰ ਰਹੀ ਇਕ ਸੈਸਨ ਅਦਾਲਤ ਨੂੰ ਦੱਸਿਆ ਕਿ ਉਹ ਨਹੀਂ ਦੱਸ ਸਕਦੇ ਕਿ ਇਹ ਹਾਦਸਾ ਅਭਿਨੇਤਾ ਦੇ ਵਾਹਨ ਦੇ ਟਾਇਰਾਂ ਦੀ ਸਥਿਤੀ ਕਾਰਨ ਹੋਇਆ ਜਾ ਨਹੀਂ? ਸਲਮਾਨ ਸਾਲ 2002 ਦੇ ਇਕ ਮਮਾਲੇ 'ਚ ਸੁਣਵਾਈ ਦਾ ਸਾਹਮਣਾ ਕਰ ਰਹੇ ਹਨ, ਜਿਸ 'ਚ ਉਨ੍ਹਾਂ ਦੀ ਕਾਰ ਉਪਨਗਰ ਬਾਂਦਰਾ 'ਚ ਇਕ ਬੇਕਰੀ 'ਚ ਵੜ ਗਈ ਸੀ, ਜਿਸ ਨਾਲ ਫੁੱਟਪਾਥ 'ਤੇ ਸੁੱਤੇ ਇਕ ਵਿਅਕਤੀ ਦੀ ਮੌਤ ਹੋ ਗਈ ਸੀ ਜਦੋਂ ਕਿ ਚਾਰ ਲੋਕ ਜ਼ਖਮੀ ਹੋਏ ਸਨ। ਆਰ. ਟੀ. ਓ. ਅਧਿਕਾਰੀ ਆਰ. ਅੱੈਸ. ਕੇਤਕਰ ਨੇ ਸਲਮਾਨ ਦੇ ਵਕੀਲ ਸ਼ਿਵਾਡੇ ਵਲੋਂ ਬਹਿਸ ਦੌਰਾਨ ਪੁੱਛੇ ਇਕ ਸਵਾਲ ਦੇ ਜਵਾਬ 'ਚ ਕਿਹਾ, ''ਇਹ ਸੱਚ ਹੈ ਕਿ ਕਿਸੇ ਵਾਹਨ ਦੇ ਟਾਇਰਾਂ ਦੀ ਸਥਿਤੀ ਦਾ ਖੇਤਰੀ ਆਵਾਜਾਈ ਅਧਿਕਾਰੀ (ਆਰ. ਟੀ. ਓ) ਵਲੋਂ ਨਰਿੱਖਣ ਕਰਕੇ ਇਸ ਬਾਰੇ 'ਚ ਫੈਸਲਾ ਕੀਤਾ ਜਾਂਦਾ ਹੈ ਕਿ ਇਹ (ਟਾਇਰ) ਹਾਦਸੇ ਦਾ ਕਾਰਨ ਹੋ ਸਕਦੇ ਹਨ ਜਾਂ ਨਹੀਂ।''
ਉਨ੍ਹਾਂ ਨੇ ਕਿਹਾ ਕਿ ਹਾਦਸਾ ਰਿਪੋਰਟ ਨਾਂ ਦਾ ਇਕ ਫਾਰਮ ਭਰਨਾ ਜ਼ਰੂਰੀ ਹੁੰਦਾ ਹੈ, ਜਿਸ ਨੂੰ ਉਨ੍ਹਾਂ ਨੇ ਭਰਿਆ ਸੀ ਪਰ ਉਨ੍ਹਾਂ ਨੂੰ ਯਾਦ ਨਹੀਂ ਕਿ ਉਨ੍ਹਾਂ ਨੇ ਟਾਇਰਾਂ ਦੀ ਸਥਿਤੀ ਦੇ ਬਾਰੇ 'ਚ ਜ਼ਿਕਰ ਕੀਤਾ ਸੀ ਜਾਂ ਨਹੀਂ। ਹਾਦਸੇ ਤੋਂ ਬਾਅਦ ਇਕ ਮੈਜਿਸਟ੍ਰੇਟ ਵਲੋਂ ਦਰਜ ਉਨ੍ਹਾਂ ਦੇ ਬਿਆਨ ਨਾਲ ਸਾਹਮਣਾ ਕਰਾਉਣ 'ਤੇ ਗਵਾਹ ਨੇ ਕਿਹਾ, ''ਮੈਨੂੰ ਇਹ ਵੀ ਯਾਦ ਨਹੀਂ ਕਿ ਮੈਂ ਸ਼ਹਿਰ ਦੇ ਮੈਜਿਸਟ੍ਰੇਟ ਨੂੰ ਟਾਇਰਾਂ ਦੀ ਸਥਿਤੀ ਦੇ ਬਾਰੇ ਦੱਸਿਆ ਸੀ ਜਾਂ ਨਹੀਂ।'' ਇਕ ਸਵਾਲ ਦੇ ਜਵਾਬ 'ਚ ਉਨ੍ਹਾਂ ਨੇ ਕਿਹਾ ਕਿ ਟਾਇਰਾਂ ਦੀ ਸਥਿਤੀ ਦਾ ਜ਼ਿਕਰ ਕਰਨਾ ਹਾਦਸਾ ਰਿਪਰੋਟ ਦਾ ਮਹੱਤਵਪੂਰਨ ਤੱਤ ਹੁੰਦਾ ਹੈ ਪਰ ਇਸ ਬਾਰੇ 'ਚ ਜਵਾਬ ਨਹੀਂ ਦੇ ਸਕਦਾ ਕਿ ਇਸ ਦਸਤਾਵੇਜ਼ 'ਚ ਇਸ ਨੂੰ ਦਰਜ ਕਿਉਂ ਨਹੀਂ ਕੀਤਾ ਗਿਆ।
ਜੈਕੀ ਸ਼ਰਾਫ ਦੀ ਪਤਨੀ ਨੇ ਸਾਹਿਲ ਖਾਨ ਨੂੰ ਕਿਹਾ 'ਗੇ'
NEXT STORY