ਮੁੰਬਈ- ਪੋਰਨ ਸਟਾਰ ਤੋਂ ਬਾਲੀਵੁੱਡ ਅਭਿਨੇਤਰੀ ਬਣੀ ਸੰਨੀ ਲਿਓਨ ਦੀ ਆਉਣ ਵਾਲੀ ਫਿਲਮ 'ਵਨ ਨਾਈਟ ਸਟੈਂਡ' ਕਾਫੀ ਸੁਰਖੀਆਂ 'ਚ ਹੈ। ਇਸ ਫਿਲਮ 'ਚ ਸੰਨੀ ਲਿਓਨ ਰਤੀ ਅਗਨੀਹੋਤਰੀ ਦੇ ਬੇਟ ਤਨੁਜ ਵੀਰਵਾਣੀ ਨਾਲ ਰੋਮਾਂਸ ਕਰਦੀ ਹੋਈ ਨਜ਼ਰ ਆਉਣ ਵਾਲੀ ਹੈ। ਸੂਤਰਾਂ ਅਨੁਸਾਰ ਇਸ ਤੋਂ ਪਹਿਲਾਂ ਤਨੁਜ ਵੀਰਵਾਣੀ ਦੀ ਜਗ੍ਹਾ ਰਾਣਾ ਦੁਗੂਬੱਤੀ, ਸੰਨੀ ਨਾਲ ਕੰਮ ਕਰਨ ਵਾਲੇ ਸਨ ਪਰ ਡੇਟ ਕਾਰਨ ਅਜਿਹਾ ਨਾ ਹੋ ਸਕਿਆ। ਫਿਲਮ ਦੇ ਪ੍ਰੋਡਿਊਸਰ ਟੁਟੂ ਸ਼ਰਮਾ ਨੇ ਇਸ ਬਾਰੇ ਕਿਹਾ, ''ਤੇਲਗੂ ਫਿਲਮ ਇੰਡਸਟਰੀ 'ਚ ਹੜਤਾਲ ਕਾਰਨ ਕਈ ਸਿਤਾਰਿਆਂ ਦਾ ਸ਼ੈੱਡਿਊਲ ਖਰਾਬ ਹੋਇਆ। ਇਸ ਲਈ ਅਸੀਂ 25 ਤੋਂ ਵੱਧ ਅਭਿਨੇਤਰੀਆਂ ਦਾ ਆਡੀਸ਼ਨ ਕੀਤਾ ਅਤੇ ਤਨੁਜ ਨੂੰ ਫਾਈਨਲ ਕੀਤਾ।'' ਕਿਹਾ ਜਾ ਰਿਹਾ ਹੈ ਕਿ ਇਸ ਫਿਲਮ ਦੀ ਸ਼ੂਟਿੰਗ ਅਗਲੇ ਹਫਤੇ ਮਹਿਬੂਬ ਸਟੂਡੀਓ 'ਚ ਸ਼ੁਰੂ ਹੋਵੇਗੀ। ਇਹ ਫਿਲਮ ਅਗਲੇ ਸਾਲ ਜੂਨ 'ਚ ਰਿਲੀਜ਼ ਹੋ ਸਕਦੀ ਹੈ।
ਪਾਕਿ ਅਭਿਨੇਤਰੀ ਨਾਲ ਰੋਮਾਂਸ ਕਰਨਗੇ ਸ਼ਾਹਰੁਖ (ਦੇਖੋ ਤਸਵੀਰਾਂ)
NEXT STORY