ਮੁੰਬਈ- ਬਾਲੀਵੁੱਡ 'ਚ ਕਈ ਅਜਿਹੀਆਂ ਵੀ ਅਭਿਨੇਤਰੀਆਂ ਹਨ, ਜਿਨ੍ਹਾਂ ਦੀ ਪ੍ਰੈੱਗਨੈਂਸੀ ਨੂੰ ਲੈ ਕੇ ਲਗਾਤਾਰ ਸ਼ੱਕ ਕੀਤਾ ਗਿਆ ਸੀ। ਅੱਜ ਅਸੀਂ ਤੁਹਾਨੂੰ ਉਨ੍ਹਾਂ ਅਭਿਨੇਤਰੀਆਂ ਬਾਰੇ ਹੀ ਦੱਸਣ ਜਾ ਰਹੇ ਹਾਂ ਜੋ ਕਿ ਆਪਣੀ ਪ੍ਰੈੱਗਨੈਂਸੀ ਕਾਰਨ ਚਰਚਾ 'ਚ ਰਹੀਆਂ ਹਨ।
ਬਾਲੀਵੁੱਡ ਦੇ ਮਹਾਨਾਇਕ ਅਮਿਤਾਭ ਬੱਚਨ ਦੀ ਨੂੰਹ ਅਤੇ ਬਾਲੀਵੁੱਡ ਅਭਿਨੇਤਰੀ ਐਸ਼ਵਰਿਆ ਰਾਏ ਬੱਚਨ ਦੀ ਪ੍ਰੈੱਗਨੈਂਸੀ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ। ਬਾਲੀਵੁੱਡ ਗਲਿਆਰਿਆਂ ਵਿਚ ਇਹ ਗੱਲ ਕਈ ਵਾਰੀ ਫੈਲੀ ਕਿ ਐਸ਼ ਦੂਜੀ ਵਾਰੀ ਮਾਂ ਬਣਨ ਵਾਲੀ ਹੈ। ਇਹ ਵੀ ਕਿਹਾ ਗਿਆ ਕਿ ਐਸ਼ ਆਪਣੀ ਪ੍ਰੈੱਗਨੈਂਸੀ ਕਾਰਨ ਬਾਲੀਵੁੱਡ 'ਚ ਆਪਣੀ ਵਾਪਸੀ ਦੇ ਪ੍ਰੋਗਰਾਮ ਰੱਦ ਕਰ ਰਹੀ ਹੈ ਪਰ ਬਾਅਦ 'ਚ ਇਹ ਗੱਲ ਗਲਤ ਸਾਬਤ ਹੋਈ ਸੀ। ਵਿਆਹ ਤੋਂ ਬਾਅਦ ਜਦੋਂ ਵਿਦਿਆ ਬਾਲਨ ਥੋੜ੍ਹੀ ਮੋਟੀ ਦਿੱਖਣ ਲੱਗੀ ਸੀ ਤਾਂ ਇਹ ਅੰਦਾਜ਼ੇ ਲਗਾਏ ਜਾ ਰਹੇ ਸਨ ਕਿ ਉਹ ਮਾਂ ਬਣਨ ਵਾਲੀ ਹੈ। 'ਸ਼ਾਦੀ ਕੇ ਸਾਈਡ ਇਫੈਕਟ' ਫਿਲਮ ਦੌਰਾਨ ਹੀ ਇਹ ਕਿਹਾ ਗਿਆ ਕਿ ਉਹ ਮਾਂ ਬਣਨ ਵਾਲੀ ਹੈ ਪਰ ਬਾਅਦ 'ਚ ਇਹ ਗੱਲ ਵੀ ਗਲਤ ਸਾਬਤ ਹੋਈ ਸੀ। ਕਰੀਨਾ ਨਾਲ ਅਜਿਹਾ ਕਈ ਵਾਰੀ ਹੋਇਆ ਹੈ। ਉਸ ਦੀ ਪ੍ਰੈੱਗਨੈਂਸੀ ਨੂੰ ਲੈ ਕੇ ਕਈ ਵਾਰੀ ਇੰਨੀਆਂ ਅਫਵਾਹਾਂ ਫੈਲੀਆਂ ਕਿ ਕਰੀਨਾ ਨੂੰ ਬਕਾਇਦਾ ਇਸ ਦਾ ਖੰਡਨ ਕਰਨਾ ਪਿਆ। ਕਰੀਨਾ ਦੇ ਪਿਤਾ ਰਣਧੀਰ ਕਪੂਰ ਨੇ ਤਾਂ ਇਥੋਂ ਤੱਕ ਕਹਿ ਦਿੱਤਾ ਸੀ ਕਿ ਕਰੀਨਾ ਨਾ ਤਾਂ ਅਜੇ ਪ੍ਰੈੱਗਨੈਂਟ ਹੈ ਅਤੇ ਨਾ ਹੀ ਉਹ ਬੱਚੇ ਦੀ ਪਲਾਨਿੰਗ ਕਰ ਰਹੀ ਹੈ। ਈਸ਼ਾ ਦਿਓਲ ਦਾ ਵਿਆਹ ਇਕ ਵਪਾਰਕ ਭਰਤ ਤਖਤਾਨੀ ਨਾਲ ਸਾਲ 2012 'ਚ ਹੋਇਆ ਸੀ। ਵਿਆਹ ਦੇ ਤਿੰਨ ਮਹੀਨੇ ਬਾਅਦ ਹੀ ਇਹ ਅਫਵਾਹ ਆਈ ਸੀ ਕਿ ਉਹ ਮਾਂ ਬਣਨ ਵਾਲੀ ਹੈ। ਕਈਆਂ ਤਸਵੀਰਾਂ 'ਚ ਈਸ਼ਾ ਦੇ ਪੇਟ ਨੂੰ ਮਾਰਕ ਕੀਤਾ ਹੋਇਆ ਵੀ ਦਿਖਾਇਆ ਗਿਆ ਸੀ ਪਰ ਇਹ ਸਭ ਅਫਹਾਵ ਨਿਕਲੀ ਸੀ।
ਬਾਲੀਵੁੱਡ ਅਭਿਨੇਤਾ ਜਾਨ ਅਬ੍ਰਾਹਿਮ ਨੇ ਆਪਣੀ ਪ੍ਰੇਮਿਕਾ ਪ੍ਰਿਯਾ ਰੂੰਚਾਲ ਨਾਲ ਵਿਆਹ ਰਚਾਇਆ ਸੀ। ਇਸ ਵਿਆਹ ਦੀ ਖਬਰ ਆਉਣ ਤੋਂ ਬਾਅਦ ਇਹ ਅਫਵਾਹ ਚਰਚਾ 'ਚ ਆਈ ਕਿ ਜਾਨ ਨੇ ਇਹ ਵਿਆਹ ਇਸ ਲਈ ਕੀਤਾ ਕਿਉਂਕਿ ਪ੍ਰਿਯਾ ਮਾਂ ਬਣਨ ਵਾਲੀ ਸੀ। ਬਾਅਦ 'ਚ ਇਹ ਖਬਰ ਵੀ ਅਫਵਾਹ ਹੀ ਨਿਕਲੀ ਸੀ। ਵਿਆਹ ਤੋਂ ਬਾਅਦ ਰਾਣੀ ਦੇ ਵੱਧੇ ਹੋਏ ਭਾਰ ਨੂੰ ਦੇਖ ਕੇ ਕਿਹਾ ਕਿ ਉਹ ਮਾਂ ਬਣਨ ਵਾਲੀ ਹੈ। 'ਮਰਦਾਨੀ' ਫਿਲਮ ਦੇ ਐਕਸ਼ਨ ਸੀਨਜ਼ ਨੂੰ ਜਦੋਂ ਰਾਣੀ ਨੇ ਨਕਲੀ ਕਰਵਾਏ ਤਾਂ ਇਸ ਗੱਲ 'ਤੇ ਹੋਰ ਵੀ ਤੇਜ਼ ਬਹਿਸ ਸ਼ੁਰੂ ਹੋ ਗਈ ਸੀ। ਬਾਅਦ 'ਚ ਇਹ ਗੱਲ ਵੀ ਅਫਵਾਹ ਹੀ ਨਿਕਲੀ ਸੀ। ਬਾਲੀਵੁੱਡ ਦੀ ਹੌਟ ਅਭਿਨੇਤਰੀ ਮਲਾਇਕਾ ਅਰੋੜਾ ਖਾਨ ਦੀ ਵੀ ਪ੍ਰੈੱਗਨੈਂਸੀ ਨੂੰ ਲੈ ਕੇ ਅਜਿਹੀ ਅਫਵਾਹ ਸਾਲ 2009 'ਚ ਉਡਾਈ ਗਈ ਸੀ।
ਸਰਜਰੀ ਤੋਂ ਬਾਅਦ ਸਾਧਨਾ ਦੀ ਸਿਹਤ 'ਚ ਸੁਧਾਰ
NEXT STORY