ਮੁੰਬਈ- ਆਪਣੇ ਜ਼ਮਾਨੇ ਦੀ ਮਸ਼ਹੂਰ ਅਭਿਨੇਤਰੀ ਰਹੀ ਸਾਧਨਾ ਦੀ ਸਿਹਤ 'ਚ ਹੁਣ ਸੁਧਾਰ ਦਿਖ ਰਿਹਾ ਹੈ। ਉਸ ਦੀ ਹਾਲ ਹੀ 'ਚ ਮੂੰਹ ਦੀ ਸਰਜਰੀ ਹੋਈ ਹੈ। ਇਕ ਸਤੂਰ ਨੇ ਦੱਸਿਆ ਕਿ ਉਸ ਨੂੰ ਹਫਤੇ ਭਰ 'ਚ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ। ਸਾਧਨਾ ਨੇ 'ਲਵ ਇਨ ਸ਼ਿਮਲਾ', 'ਮੇਰਾ ਮਹਿਬੂਬ', 'ਮੇਰਾ ਸਾਇਆ', 'ਵਕਤ' ਆਦਿ ਮਸ਼ਹੂਰ ਫਿਲਮਾਂ 'ਚ ਕੰਮ ਕੀਤਾ ਹੈ। ਉਸ ਨੇ ਮੂੰਹ 'ਚੋਂ ਲਗਾਤਾਰ ਖੂਨ ਆਉਣ ਕਾਰਨ 10 ਦਸੰਬਰ ਨੂੰ ਸਰਜਰੀ ਕਰਵਾਈ। ਇਸ ਸਮੇਂ ਮੁੰਬਈ ਦੇ ਚੂਨਾਭੱਟੀ 'ਚ ਸਥਿਤ ਐਸ਼ੀਅਨ ਇੰਸਟੀਚਿਊਟ ਆਫ ਆਨਕੋਲੋਜੀ 'ਚ ਸਾਧਨਾ ਦਾ ਇਲਾਜ ਚੱਲ ਰਿਹਾ ਹੈ।
'ਤੇਵਰ' ਦਾ ਗੀਤ ਯੂ ਟਿਊਬ 'ਤੇ ਹੋਇਆ ਵਾਇਰਲ (ਵੀਡੀਓ)
NEXT STORY