ਗੁਰਦਾਸਪੁਰ (ਵਿਨੋਦ)- ਭਾਰਤੀ ਜਨਤਾ ਪਾਰਟੀ ਦੀ ਮੀਟਿੰਗ ਸਾਬਕਾ ਮੰਡਲ ਪ੍ਰਧਾਨ ਪਵਨ ਸ਼ਰਮਾ ਦੀ ਅਗਵਾਈ ਵਿਚ ਹੋਈ। ਮੀਟਿੰਗ ਵਿਚ ਭਾਜਪਾ ਦੇ ਪੰਜਾਬ ਪ੍ਰਧਾਨ ਕਮਲ ਸ਼ਰਮਾ, ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਤੋਂ ਮੰਗ ਕੀਤੀ ਗਈ ਕਿ ਰਾਸਟਰੀ ਕਾਰਜਕਾਰਨੀ ਮੈਂਬਰ ਸਵਰਨ ਸਲਾਰੀਆਂ 'ਤੇ ਜੋ ਬਲਾਤਕਾਰ ਦੇ ਦੋਸ਼ ਲੱਗੇ ਹਨ ਦੇ ਮੱਦੇਨਜ਼ਰ ਉਨ੍ਹਾਂ ਨੂੰ ਤੁਰੰਤ ਪਾਰਟੀ ਤੋਂ ਕੱਢਿਆ ਜਾਵੇ, ਕਿਉਂਕਿ ਇਸ ਨਾਲ ਪਾਰਟੀ ਦੀ ਛਵੀਂ ਨੂੰ ਠੇਸ ਪਹੁੰਚੀ ਹੈ। ਬੁਲਾਰਿਆਂ ਨੇ ਕਿਹਾ ਕਿ ਪਾਰਟੀ ਹਮੇਸ਼ਾਂ ਔਰਤਾਂ ਦਾ ਸਨਮਾਨ ਕਰਦੀ ਹੈ ਅਤੇ ਔਰਤਾਂ ਦਾ ਹਰ ਕਦਮ ਤੇ ਸਾਥ ਦਿੰਦੀ ਹੈ, ਆਨਿਆਂ ਦੇ ਵਿਰੁੱਧ ਪਾਰਟੀ ਨੇ ਹਮੇਸ਼ਾਂ ਔਰਤਾਂ ਦਾ ਸਾਥ ਦਿੱਤਾ। ਬੁਲਾਰਿਆਂ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਕਾਰਜਸ਼ੈਲੀ ਤੋਂ ਦੇਸ਼ ਵਿਦੇਸ਼ ਵਿਚ ਭਾਰਤੀ ਪ੍ਰਤਿਸ਼ਠਾ ਵੱਧ ਰਹੀ ਹੈ ਉਸ ਵਿਚ ਅਜਿਹੇ ਵਰਕਰਾਂ ਦੀ ਵਜ੍ਹਾਂ ਨਾਲ ਪਾਰਟੀ ਦਾ ਗਰਾਫ਼ ਥੱਲੇ ਵੱਲ ਜਾਂਦਾ ਹੈ। ਇਸ ਲਈ ਤੁਰੰਤ ਕਾਰਵਾਈ ਕਰਦੇ ਹੋਏ ਸਵਰਨ ਸਲਾਰੀਆਂ ਨੂੰ ਪਾਰਟੀ ਤੋਂ ਕੱਢਿਆ ਜਾਵੇ।
ਇਸ ਮੌਕੇ 'ਤੇ ਭਾਜਪਾ ਗੁਰਦਾਸਪੁਰ ਦੇ ਸੀਨੀਅਰ ਨੇਤਾ ਬਾਲ ਕ੍ਰਿਸ਼ਨ ਮਿੱਤਲ, ਪ੍ਰੀਸ਼ਦ ਜਤਿੰਦਰ ਪ੍ਰਦੇਸ਼ੀ, ਪ੍ਰੀਸ਼ਦ ਸੁਧੀਰ ਮਹਾਜਨ, ਹਲਕਾ ਇੰਚਾਰਜ਼ ਅਰੁਣ ਸ਼ਰਮਾ, ਸਾਬਕਾ ਮੰਤਰੀ ਵਿਪਨ ਗੁਪਤਾ, ਯੂਵਾ ਭਾਜਪਾ ਨੇਤਾ ਹੈਪੀ, ਅਨਿਲ ਮਹਾਜਨ, ਰਵਿੰਦਰ ਖੰਨਾ ਆਦਿ ਵੀ ਹਾਜ਼ਰ ਸੀ।
ਬਦਕਿਸਮਤੀ ਨੇ ਜੇਲ ਪਹੁੰਚਾ ਦਿੱਤਾ ਪਰ ਕਿਸਮਤ ਨੂੰ ਕੁੱਝ ਹੋਰ ਹੀ ਮਨਜ਼ੂਰ (ਵੀਡੀਓ)
NEXT STORY