ਨਵੀਂ ਦਿੱਲੀ- ਕਾਂਗਰਸ ਦੀ ਮੈਂਬਰ ਅਤੇ ਟੈਨਿਸ ਦੀ ਸਾਬਕਾ ਖਿਡਾਰੀ ਰੰਜੀਤਾ ਰੰਜਨ ਨੇ ਈ-ਰਿਕਸ਼ਾ ਦੀ ਸਵਾਰੀ 'ਤੇ ਸੁਰੱਖਿਆ ਦਾ ਸਵਾਲ ਉਠਾਉਂਦੇ ਹੋਏ ਲੋਕ ਸਭਾ 'ਚ ਵੀਰਵਾਰ ਨੂੰ ਕਿਹਾ ਕਿ ਉਹ ਆਪਣੇ ਬੇਟੇ-ਬੇਟੀ ਨੂੰ ਇਸ ਦੀ ਸਵਾਰੀ ਨਹੀਂ ਕਰਨ ਦੇਵੇਗੀ ਅਤੇ ਨਾ ਹੀ ਖੁਦ ਇਸ ਵਿਚ ਬੈਠਣਗੇ। ਈ-ਰਿਕਸ਼ਾ ਪਰਿਚਾਲਨ ਨੂੰ ਆਗਿਆ ਦੇਣ ਵਾਲੇ ਮੋਟਰ ਵਾਹਨ ਸੋਧ ਬਿਲ 2014 ਦੀ ਚਰਚਾ 'ਚ ਹਿੱਸਾ ਲੈਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਇਹ ਬਹੁਤ ਖਤਰਨਾਕ ਹੈ ਅਤੇ ਇਸ ਵਿਚ ਹਾਦਸਾ ਹੋਣਾ ਦਾ ਖਤਰਾ ਹੈ। ਉਨ੍ਹਾਂ ਨੇ ਪੁੱਛਿਆ ਕਿ ਇਸ ਸਦਨ ਵਿਚ ਕਿੰਨੇ ਲੋਕ ਈ-ਰਿਕਸ਼ਾ 'ਚ ਬੈਠੇ ਹਨ। ਇਸ ਦੇ ਜਵਾਬ ਵਿਚ ਕੁਝ ਸੰਸਦ ਮੈਂਬਰਾਂ ਦੇ ਹੱਥ ਉੱਪਰ ਚੁੱਕੇ।
ਰਾਸ਼ਟਰੀ ਜਨਤਾ ਦਲ ਦੇ ਮੈਂਬਰ ਰਾਜੇਸ਼ ਰੰਜਨ ਉਰਫ ਪੱਪੂ ਯਾਦਵ ਦੀ ਪਤਨੀ ਰੰਜਨ ਨੇ ਕਿਹਾ ਕਿ ਇਕ ਦਿਨ ਮੈਂ ਵੀ ਆਪਣੇ ਬੱਚਿਆਂ ਨਾਲ ਈ-ਰਿਕਸ਼ਾ 'ਚ ਬੈਠੀ ਸੀ। ਇਹ ਬਹੁਤ ਖਤਰਨਾਕ ਹੈ। ਇਹ 25 ਕਿਲੋਮੀਟਰ ਪ੍ਰਤੀ ਘੰਟਾ ਦੀ ਰਫਤਾਰ ਨਾਲ ਚਲਦਾ ਹੈ ਅਤੇ ਜੇਕਰ ਸਾਹਮਣੇ ਇਕ ਛੋਟਾ ਜਿਹਾ ਪੱਥਰ ਜਾਂ ਖੱਡ ਆ ਜਾਵੇ ਤਾਂ ਇਹ ਪਲਟ ਜਾਵੇਗਾ। ਮੈਂ ਉਸ ਦਿਨ ਤੈਅ ਕਰ ਲਿਆ ਕਿ ਮੈਂ ਆਪਣੇ ਬੇਟਾ-ਬੇਟੀ ਨੂੰ ਈ-ਰਿਕਸ਼ਾ 'ਚ ਨਹੀਂ ਬਿਠਾਵਾਂਗੀ ਅਤੇ ਖੁਦ ਵੀ ਨਹੀਂ ਬੈਠਾਂਗੀ। ਉਨ੍ਹਾਂ ਨੇ ਕਿਹਾ ਕਿ ਈ-ਰਿਕਸ਼ਾ ਦੇ ਪਰਿਚਾਲਨ ਨੂੰ ਆਗਿਆ ਦੇਣ ਤੋਂ ਪਹਿਲਾਂ ਇਸ ਦੇ ਯਾਤਰੀਆਂ ਦੀ ਸੁਰੱਖਿਆ ਦੇ ਮਾਪਦੰਡ ਤੈਅ ਕੀਤੇ ਜਾਣੇ ਚਾਹੀਦੇ ਹਨ।
ਰਾਮਪਾਲ ਸਮੇਤ ਸਮਰਥਕਾਂ ਦੀ ਵੀਡੀਓ ਕਾਨਫਰੰਸ ਜ਼ਰੀਏ ਹੋਈ ਸੁਣਵਾਈ
NEXT STORY