ਲੰਡਨ- ਹਾਲੀਵੁੱਡ ਦੀ ਮਸ਼ਹੂਰ ਟੀ. ਵੀ. ਰਿਐਲਟੀ ਸਟਾਰ ਕਿਮ ਕਾਰਦਰਸ਼ੀਆ ਹੁਣ ਇੰਸਟਾਗ੍ਰਾਮ 'ਤੇ ਸਭ ਤੋਂ ਜ਼ਿਆਦਾ ਫਾਲੋ ਕੀਤੀ ਜਾਣ ਵਾਲੀ ਸੈਲੀਬ੍ਰਿਟੀ ਬਣ ਗਈ ਹੈ। ਇਸ ਤੋਂ ਪਹਿਲਾਂ ਇੰਸਟਾਗ੍ਰਾਮ 'ਤੇ ਪੌਪ ਸਟਾਰ ਜਸਿਟਨ ਬੀਬਰ ਦੇ ਸਭ ਤੋਂ ਜ਼ਿਆਦਾ ਫਾਲੋਅਰਸ ਸਨ। ਇੰਸਟਾਗ੍ਰਾਮ 'ਤੇ ਕਿਮ ਦੇ 2.2 ਕਰੋੜ ਫਾਲੋਅਰਸ ਹਨ। ਇਸ ਮੈਡਮ ਦੇ ਜਲਵੇ ਕਾਰਨ ਹੀ ਇੰਨੇ ਫਾਲੋਅਰਸ ਹਨ। ਜ਼ਿਕਰਯੋਗ ਹੈ ਕਿ 20 ਸਾਲ ਤੱਕ ਬੀਬਰ ਦੇ ਇੰਸਟਾਗ੍ਰਾਮ 'ਤੇ ਲੱਗਭਗ 2.3 ਕਰੋੜ ਫਾਲੋਅਰਸ ਸਨ ਪਰ ਹੁਣ 35 ਲੱਖ ਅਕਾਊਂਟ ਫੇਕ ਹੋਣ ਕਾਰਨ ਇਹ ਪਿੱਛੇ ਰਹਿ ਗਏ ਅਤੇ ਕਿਮ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ। ਜ਼ਿਕਰਯੋਗ ਹੈ ਕਿ ਕਿਮ ਕਾਰਦਰਸ਼ੀਆ ਦਾ ਸੈਕਸ ਟੇਪ ਇਨੀਂ ਦਿਨੀਂ ਸਾਰੇ ਰਿਕਾਰਡ ਤੋੜ ਰਿਹਾ ਹੈ ਅਤੇ ਉਹ ਲਗਾਤਾਰ ਖਬਰਾਂ 'ਚ ਬਣੀ ਹੋਈ ਹੈ। ਸ਼ਾਇਦ ਇਹ ਹੀ ਇੰਸਟਾਗ੍ਰਾਮ 'ਤੇ ਉਨ੍ਹਾਂ ਦੇ ਫਾਲੋਅਰਸ ਦੀ ਲਗਾਤਾਰ ਗਿਣਤੀ ਵਧਣ ਦਾ ਕਾਰਨ ਵੀ ਹੋ ਸਕਦਾ ਹੈ।
ਤਨੁਜ ਵਿਰਵਾਨੀ ਨਾਲ ਰੋਮਾਂਸ ਕਰੇਗੀ ਸੰਨੀ (ਦੇਖੋ ਤਸਵੀਰਾਂ)
NEXT STORY