ਮੁੰਬਈ- ਸੋਨਮ ਕਪੂਰ ਬਾਲੀਵੁੱਡ 'ਚ ਉਨ੍ਹਾਂ ਗਿਣੀਆਂ-ਚੁਣੀਆਂ ਅਭਿਨੇਤਰੀਆਂ 'ਚੋਂ ਇਕ ਹੈ, ਜਿਹੜੀਆਂ ਬਿਨਾਂ ਡਰ ਤੋਂ ਲੋਕਾਂ ਸਾਹਮਣੇ ਗੱਲ ਕਰਨ ਤੋਂ ਨਹੀਂ ਡਰਦੀਆਂ। ਹਾਲ ਹੀ 'ਚ ਇਕ ਐਵਾਰਡ ਸੈਰੇਮਨੀ 'ਚ ਉਸ ਨੇ ਕੈਟਰੀਨਾ ਤੇ ਰਣਬੀਰ ਦੇ ਵਿਆਹ ਬਾਰੇ ਕਿਸੇ ਨੇ ਪੁੱਛ ਲਿਆ। ਬਸ ਫਿਰ ਕੀ ਸੀ, ਸੋਨਮ ਨੇ ਵੀ ਕਹਿ ਦਿੱਤਾ ਕਿ ਇਨ੍ਹਾਂ ਦੋਵਾਂ ਦਾ ਵਿਆਹ ਨਹੀਂ ਹੋ ਸਕੇਗਾ।
ਅਸਲ 'ਚ ਸੋਨਮ ਕਪੂਰ ਕੋਲੋਂ ਪੁੱਛਿਆ ਗਿਆ ਸੀ ਕਿ 2015 'ਚ ਕੀ ਹੋਣ ਦੇ ਸਭ ਤੋਂ ਵੱਧ ਆਸਾਰ ਹਨ। ਇਸ ਦੇ ਲਈ ਉਸ ਨੂੰ ਤਿੰਨ ਆਪਸ਼ਨ ਦਿੱਤੇ ਗਏ ਸਨ। ਪਹਿਲਾ ਸਲਮਾਨ ਖਾਨ ਦਾ ਵਿਆਹ, ਦੂਜਾ ਤਿੰਨਾਂ ਖਾਨਜ਼ ਦਾ ਇਕੱਠੇ ਆਉਣਾ ਤੇ ਤੀਜਾ ਰਣਬੀਰ ਤੇ ਕੈਟਰੀਨਾ ਕੈਫ ਦਾ ਵਿਆਹ।
ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲਾਂ ਸੋਨਮ ਦੋ ਮਿੰਟ ਰੁਕੀ ਤੇ ਬੋਲੀ ਕਿ ਉਸ ਨੂੰ ਨਹੀਂ ਲੱਗਦਾ ਕਿ ਤਿੰਨਾਂ 'ਚੋਂ ਇਕ ਵੀ ਗੱਲ ਕਦੇ ਪੂਰੀ ਹੋਣ ਵਾਲੀ ਹੈ। ਭਾਵ ਨਾ ਹੀ ਸਲਮਾਨ ਦਾ ਵਿਆਹ ਹੋਵੇਗਾ, ਨਾ ਹੀ ਤਿੰਨੇ ਖਾਨਜ਼ ਇਕੱਠੇ ਆਉਣਗੇ ਤੇ ਨਾ ਹੀ ਰਣਬੀਰ ਤੇ ਕੈਟਰੀਨਾ ਦਾ ਵਿਆਹ ਹੋਵੇਗਾ।
'ਪੀਕੇ' ਨੇ ਪਹਿਲੇ ਦਿਨ ਕੀਤੀ 26 ਕਰੋੜ ਦੀ ਕਮਾਈ
NEXT STORY