ਨਵੀਂ ਦਿੱਲੀ- ਬਾਲੀਵੁੱਡ ਦੀ ਹੌਟ ਅਭਿਨੇਤਰੀ ਬਿਪਾਸ਼ਾ ਬਸੁ ਨੂੰ ਹਮੇਸ਼ਾ ਤੋਂ ਉਸ ਦੇ ਤਰਾਸ਼ੇ ਹੋਏ ਜਿਸਮ ਤੋਂ ਪਛਾਣਿਆ ਜਾਂਦਾ ਹੈ। ਜਦੋਂ ਤੋਂ ਉਹ ਬਾਲੀਵੁੱਡ 'ਚ ਆਈ ਹੈ ਉਦੋਂ ਤੋਂ ਹੀ ਉਸ ਦੀ ਫਿੱਟਨੈੱਸ ਸਾਰਿਆਂ ਲਈ ਪਹੇਲੀ ਰਹੀ ਹੈ। ਹਾਲ ਹੀ 'ਚ ਉਸ ਦੀ ਹਾਰਰ ਫਿਲਮ 'ਅਲੋਨ' ਦਾ 'ਕਤਰਾ' ਗਾਣਾ ਰਿਲੀਜ਼ ਹੋਇਆ ਹੈ, ਜਿਸ 'ਚ ਉਸ ਦੀ ਪਰਫੈਕਟ ਫਿਗਰ ਦੀ ਜਮ ਕੇ ਤਰੀਫ ਹੋ ਰਹੀ ਹੈ ਪਰ ਬਹੁਤ ਹੀ ਘੱਟ ਲੋਕ ਜਾਣਦੇ ਹਨ ਕਿ ਬਿਪਾਸ਼ਾ ਨੇ ਫਿਲਮ ਦੀ ਇਸ ਲੁੱਕ ਲਈ ਜ਼ਬਰਦਸਤ ਮਿਹਨਤ ਕੀਤੀ ਹੈ। ਇਸ ਗਾਣੇ ਲਈ ਬਿਪਾਸ਼ਾ ਹਾਈ ਪ੍ਰੋਟੀਨ ਡਾਈਟ 'ਤੇ ਰਹੀ ਹੈ ਤਾਂਕਿ ਸਹੀ ਸ਼ੇਪ ਹਾਸਲ ਕਰ ਸਕੇ। ਉਸ ਨੇ ਨਮਕ ਖਾਣਾ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤਾ ਸੀ। ਬਿਪਾਸਾ ਨੇ ਦੱਸਿਆ, ''ਇਹ ਸਹੀ ਹੈ ਕਿ ਮੈਂ ਆਪਣੀ ਸਿਹਤ ਨੂੰ ਲੈ ਕੇ ਕਾਫੀ ਸਜਗ ਰਹਿੰਦੀ ਹਾਂ। ਫਿਟਨੈੱਸ ਨੂੰ ਮੈਂ ਹਲਕੇ 'ਚ ਨਹੀਂ ਲੈਂਦੀ। ਇਸ ਗਾਣੇ ਲਈ ਮੈਨੂੰ ਰੋਜ਼ਾਨਾ ਦੀ ਡਾਈਟ 'ਚ ਬਦਲਾਅ ਕਰਨਾ ਪਿਆ ਅਤੇ ਹਾਈ ਪ੍ਰੋਟੀਨ ਵੀ ਮੈਂ ਲਈ, ਜਿਸ ਦਾ ਨਤੀਜਾ ਗਾਣੇ 'ਚ ਸਾਫ ਦਿਖ ਰਿਹਾ ਹੈ।''
ਸੋਨਮ ਨੇ ਰਣਬੀਰ-ਕੈਟਰੀਨਾ ਦੇ ਵਿਆਹ 'ਤੇ ਕੀਤੀ ਟਿੱਪਣੀ
NEXT STORY