ਮੁੰਬਈ - ਬਾਲੀਵੁੱਡ ਦੇ ਫਿਲਮਕਾਰ ਬੋਨੀ ਕਪੂਰ ਦਾ ਪੁੱਤਰ ਅਰਜੁਨ ਕਪੂਰ ਆਪਣੇ ਪਿਤਾ ਵਾਂਗ ਨਿਰਦੇਸ਼ਨ ਵੀ ਕਰਨਾ ਚਾਹੁੰਦਾ ਹੈ। ਅਰਜੁਨ ਨੇ ਬਾਲੀਵੁੱਡ ਵਿਚ ਆਪਣੇ ਕੈਰੀਅਰ ਦੀ ਸ਼ੁਰੂਆਤ ਸਾਲ 2012 ਵਿਚ ਪ੍ਰਦਰਸ਼ਿਤ ਫਿਲਮ 'ਇਸ਼ਕਜ਼ਾਦੇ' ਨਾਲ ਕੀਤੀ ਹੈ। ਇਸ ਤੋਂ ਬਾਅਦ ਅਰਜੁਨ ਨੇ 'ਔਰੰਗਜ਼ੇਬ', 'ਗੁੰਡੇ', '2 ਸਟੇਟਸ' ਅਤੇ 'ਫਾਈਡਿੰਗ ਫੈਨੀ' ਵਰਗੀਆਂ ਫਿਲਮਾਂ ਵਿਚ ਕੰਮ ਕੀਤਾ ਹੈ। ਉਹ ਅੱਜ ਕਲ ਆਪਣੇ ਪਿਤਾ ਦੇ ਬੈਨਰ ਹੇਠਾਂ ਬਣ ਰਹੀ ਫਿਲਮ 'ਤੇਵਰ' ਵਿਚ ਕੰਮ ਕਰ ਰਹੇ ਹਨ, ਜੋ ਅਗਲੇ ਸਾਲ 9 ਜਨਵਰੀ ਨੂੰ ਪ੍ਰਦਰਸ਼ਿਤ ਹੋਵੇਗੀ। ਅਰਜੁਨ ਨੇ ਕਿਹਾ ਕਿ ਉਸਦਾ ਆਪਣੇ ਪਿਤਾ ਦੀ ਵਿਰਾਸਤ ਸੰਭਾਲ ਕੇ ਪ੍ਰੋਡਿਊਸਰ ਬਣਨ ਦਾ ਕੋਈ ਇਰਾਦਾ ਨਹੀਂ ਹੈ। ਉਸਨੇ ਕਿਹਾ ਕਿ ਉਹ ਨਿਰਦੇਸ਼ਨ ਦੇ ਖੇਤਰ ਵਿਚ ਜ਼ਰੂਰ ਹੱਥ ਅਜ਼ਮਾਉਣਾ ਚਾਹੁੰਦਾ ਹੈ।
ਬੱਚਿਆਂ ਲਈ ਫਿਲਮ ਬਣਾ ਸਕਦੇ ਹਨ ਸੁਨੀਲ ਸ਼ੈੱਟੀ
NEXT STORY