ਮੁੰਬਈ - ਰਿਐਲਟੀ ਟੀ. ਵੀ. ਸ਼ੋਅ 'ਬਿੱਗ ਬੌਸ' ਦੀ ਪਿਛਲੇ ਕਈ ਸੈਸ਼ਨਾਂ ਤੋਂ ਮੇਜ਼ਬਾਨੀ ਕਰ ਰਹੇ ਸਲਮਾਨ ਖਾਨ ਇਸਦੇ ਆਖਰੀ ਚਾਰ ਲੜੀਵਾਰ 'ਵੀਕੈਂਡ ਦਿ ਵਾਰ' ਦੀ ਮੇਜ਼ਬਾਨੀ ਨਹੀਂ ਕਰ ਸਕਣਗੇ।
ਇਸਦਾ ਕਾਰਨ ਉਨ੍ਹਾਂ ਨੇ 'ਬਜਰੰਗੀ ਭਾਈਜਾਨ' ਦੇ ਨਿਰਮਾਤਾ ਨਾਲ ਪਹਿਲਾਂ ਕੀਤੀ ਗਈ ਵਚਨਬੱਧਤਾ ਨੂੰ ਦੱਸਿਆ ਹੈ। ਸਲਮਾਨ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਥਾਂ ਨਿਰਮਾਤਾ ਫਰਾਹ ਖਾਨ ਲੈ ਸਕਦੀ ਹੈ। ਸਲਮਾਨ ਨੇ ਵੀਰਵਾਰ ਨੂੰ ਇਥੇ 'ਬਿੱਗ ਸਟਾਰ ਐਂਟਰਟੇਨਮੈਂਟ ਐਵਾਰਡਜ਼-2014' ਦੌਰਾਨ ਦੱਸਿਆ ਕਿ ਜਨਵਰੀ 2015 ਵਿਚ ਮੈਂ 'ਬਜਰੰਗੀ ਭਾਈਜਾਨ' ਦੀ ਸ਼ੂਟਿੰਗ ਵਿਚ ਰੁੱਝ ਜਾਵਾਂਗਾ। ਮੈਂ ਇਸ ਫਿਲਮ ਲਈ ਰਾਜਸਥਾਨ ਵਿਚ ਸ਼ੂਟਿੰਗ ਕਰ ਰਿਹਾ ਹਾਂ। ਇਥੋਂ ਆਉਣਾ-ਜਾਣਾ ਮੇਰੇ ਲਈ ਮੁਸ਼ਕਲ ਹੋਵੇਗਾ। ਇਸ ਲਈ ਸਾਰੀਆਂ ਗੱਲਾਂ ਨੂੰ ਧਿਆਨ ਵਿਚ ਰੱਖਦੇ ਹੋਏ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਹਾਂ ਕਿ 'ਬਿੱਗ ਬੌਸ-8' ਦੇ ਆਖਰੀ ਚਾਰ ਲੜੀਵਾਰ 'ਵੀਕੈਂਡ ਦਿ ਵਾਰ' ਮੈਂ ਹੋਸਟ ਨਹੀਂ ਕਰਾਂਗਾ।
ਹਿੱਟ ਹੋਇਆ ਬਾਬਾ ਰਾਮ ਰਹੀਮ ਦਾ ਫਿਲਮੀ ਐਕਸ਼ਨ, ਦੋ ਦਿਨ 'ਚ ਸਾਢੇ 5 ਲੱਖ ਲੋਕਾਂ ਨੇ ਦੇਖਿਆ
NEXT STORY