ਨਵੀਂ ਦਿੱਲੀ- ਬਾਲੀਵੁੱਡ ਅਭਿਨੇਤਰੀ ਦੀਪਿਕਾ ਪਾਦੁਕੋਣ ਅਤੇ ਇਰਫਾਨ ਖਾਨ ਨੂੰ ਹਾਲ ਹੀ 'ਚ ਉੱਤਰ ਪ੍ਰਦੇਸ਼ ਦੇ ਵਾਰਾਣਸੀ ਦੇ ਚੇਤ ਸਿੰਘ ਘਾਟ 'ਤੇ ਦੇਖਿਆ ਗਿਆ। ਦੋਵੇਂ ਉਥੇ ਸ਼ੂਜਿਤ ਸਰਕਾਰ ਦੀ ਫਿਲਮ 'ਪੀਕੂ' ਦੀ ਸ਼ੂਟਿੰਗ ਕਰ ਰਹੇ ਸਨ। ਬੁੱਧਵਾਰ ਦੀ ਸ਼ਾਮ ਸ਼ੂਟਿੰਗ ਚੱਲ ਰਹੀ ਸੀ ਜਿਵੇਂ ਹੀ ਇਹ ਖਬਰ ਫੈਲੀ ਤਾਂ ਉਨ੍ਹਾਂ ਨੂੰ ਦੇਖਣ ਵਾਲਿਆਂ ਦੀ ਭੀੜ ਇਕੱਠੀ ਹੋ ਗਈ। ਦੀਪਿਕਾ ਪਾਦੁਕੋਣ ਲਾਲ ਅਤੇ ਕਾਲੇ ਰੰਗ ਦੇ ਸ਼ਾਲ 'ਚ ਨਜ਼ਰ ਆਈ। ਉਹ ਫਿਲਮ ਦੇ ਇਕ ਸੀਨ ਦੀ ਸ਼ੂਟਿੰਗ ਕਰ ਰਹੀ ਸੀ, ਜਿਸ 'ਚ ਉਹ ਘਾਟ ਦੀ ਪੌੜੀਆਂ 'ਤੇ ਬੈਠ ਕੇ ਇਰਫਾਨ ਨਾਲ ਗੱਲਾਂ ਕਰ ਰਹੀ ਸੀ। ਇਹ ਹੀ ਨਹੀਂ ਇਕ ਮਜ਼ੇਦਾਰ ਵਾਕਿਆ ਇਹ ਹੋਇਆ ਕਿ ਇਨ੍ਹਾਂ ਸਿਤਾਰਿਆਂ ਦਾ ਧਿਆਨ ਆਪਣੇ ਵੱਲ ਖਿੱਚਣ ਲਈ ਕੁਝ ਲੋਕਾਂ ਨੇ ਤਾਂ ਸਥਾਨਕ ਬੋਲੀ 'ਚ ਗਾਣਾ ਸ਼ੂਟ ਕਰ ਦਿੱਤਾ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 'ਪੀਕੂ' ਦੀ ਸ਼ੂਟਿੰਗ ਕੋਲਕਾਤਾ ਅਤੇ ਗੁੜਗਾਓਂ 'ਚ ਹੋ ਚੁੱਕੀ ਹੈ। ਇਸ ਫਿਲਮ 'ਚ ਅਮਿਤਾਭ ਬੱਚਨ ਵੀ ਨਜ਼ਰ ਆਉਣ ਵਾਲੇ ਹਨ।
ਇਹ ਸੀਨੀਅਰਸ ਅਭਿਨੇਤਾ ਬਣੇ ਮਲਿਕਾ ਦੇ ਦੀਵਾਨੇ (ਦੇਖੋ ਤਸਵੀਰਾਂ)
NEXT STORY