ਮੁੰਬਈ- ਬੰਗਲਾ ਫਿਲਮਾਂ ਦੀ ਮੰਨੀ-ਪ੍ਰਮੰਨੀ ਅਭਿਨੇਤਰੀ ਰਾਇਮਾ ਸੇਨ ਦਾ ਕਹਿਣਾ ਹੈ ਕਿ ਇਹ ਮੂਰਖਤਾ ਭਰੀ ਗੱਲ ਹੈ ਕਿ ਭਾਰਤ ਵਿਚ ਵਿਆਹ ਤੋਂ ਪਹਿਲਾਂ ਸਬੰਧ ਨਹੀਂ ਹੁੰਦੇ। ਰਾਇਮਾ ਸੇਨ ਨੇ ਵਿਆਹ ਤੋਂ ਪਹਿਲਾਂ ਬਣੇ ਸਬੰਧ 'ਤੇ ਆਧਾਰਿਤ ਫਿਲਮ ਇਸ਼ਕ ਕਭੀ ਕਰੀਓ ਨਾ 'ਚ ਕੰਮ ਕੀਤਾ ਹੈ। ਰਾਇਮਾ ਦਾ ਕਹਿਣਾ ਹੈ ਕਿ ਇਹ ਗੱਲ ਕਹਿਣਾ ਬੇਵਕੂਫੀ ਹੋਵੇਗੀ ਕਿ ਸਮਾਜ 'ਚ ਵਿਆਹ ਤੋਂ ਪਹਿਲਾਂ ਸਬੰਧ ਨਹੀਂ ਹੁੰਦੇ।
ਰਾਣਾ ਭਾਟੀਆ ਨਿਰਦੇਸ਼ਿਤ ਇਸ਼ਕ ਕਭੀ ਕਰੀਓ ਨਾ 'ਚ ਰਾਇਮਾ ਸੇਨ ਨਾਲ ਪ੍ਰਤੀਕ ਬੱਬਰ ਕੰਮ ਕਰ ਰਹੇ ਹਨ। ਰਾਇਮਾ ਨੂੰ ਲੱਗਦਾ ਹੈ ਕਿ ਆਮ ਲੋਕ ਫਿਲਮ ਨਾਲ ਖੁਦ ਨੂੰ ਜੁੜਿਆ ਦੇਖਣਗੇ। ਰਾਇਮਾ ਨੇ ਕਿਹਾ ਕਿ ਦਰਸ਼ਕ ਅਜਿਹੇ ਵਿਸ਼ਿਆਂ ਨੂੰ ਮਨਜ਼ੂਰ ਕਰਨ ਲਈ ਤਿਆਰ ਬੈਠੇ ਹਨ। ਇਹ ਅਸਲ ਵਿਚ ਵੀ ਹੁੰਦੇ ਹਨ। ਇਹ ਕਹਿਣਾ ਬੇਵਕੂਫੀ ਹੋਵੇਗੀ ਕਿ ਸਾਡੇ ਸਮਾਜ 'ਚ ਵਿਆਹ ਤੋਂ ਪਹਿਲਾਂ ਸਬੰਧ ਨਹੀਂ ਬਣਦੇ।
ਉਸ ਨੂੰ ਲੱਗਦਾ ਹੈ ਕਿ ਲੋਕ ਫਿਲਮ ਨਾਲ ਖੁਦ ਨੂੰ ਜੋੜ ਸਕਣਗੇ ਤੇ ਫਿਲਮ ਦੇਖਣ ਜ਼ਰੂਰ ਆਉਣਗੇ। ਰਾਇਮਾ ਨੇ ਕਿਹਾ ਕਿ ਉਹ ਪ੍ਰਤੀਕ ਨੂੰ ਨਿੱਜੀ ਰੂਪ ਨਾਲ ਜਾਣਦੀ ਹੈ। ਉਹ ਦੋਸਤ ਹਨ। ਪ੍ਰਤੀਕ ਵਧੀਆ ਅਭਿਨੇਤਾ ਹੈ ਤੇ ਉਨ੍ਹਾਂ ਦੀ ਜੋੜੀ ਪਰਦੇ 'ਤੇ ਵਧੀਆ ਲੱਗਦੀ ਹੈ। ਪ੍ਰਤੀਕ ਨਾਲ ਕੰਮ ਕਰਨਾ ਸ਼ਾਨਦਾਰ ਰਿਹਾ।
'ਖਤਰੋਂ ਕੇ ਖਿਲਾੜੀ' 'ਚ ਨਜ਼ਰ ਆਵੇਗੀ ਸੀਰੀਅਲ 'ਉਤਰਨ' ਦੀ ਤਪੱਸਿਆ (ਦੇਖੋ ਤਸਵੀਰਾਂ)
NEXT STORY