ਨਵੀਂ ਦਿੱਲੀ- ਹਾਲੀਵੁੱਡ ਦੀ ਪੌਪ ਸਟਾਰ ਮਡੋਨਾ ਨੇ ਆਪਣੇ ਨਵੇਂ ਐਲਬਮ 'ਰਿਬੇਲ ਹਾਰਟ' ਦੇ ਡੈਮੋ ਲੀਕ ਹੋਣ ਤੋਂ ਬਾਅਦ ਇਕ ਹੀ ਰਾਤ 'ਚ 6 ਗਾਣੇ ਰਿਲੀਜ਼ ਕਰ ਦਿੱਤੇ। ਉਸ ਨੇ ਕਿਹਾ, ''ਇਹ ਉਸ ਦੇ ਫੈਨਜ਼ ਲਈ ਕ੍ਰਿਸਮਸ ਦਾ ਤੋਹਫਾ ਹੈ। 'ਵੈਬਸਾਈਟ ਮਿਰਰ ਡਾਟ ਕੋ ਡਾਟ ਯੂਕੇ' ਮੁਤਾਬਕ ਮਡੋਨਾ ਦਾ ਪੂਰਾ ਐਲਬਮ ਮਾਰਚ 'ਚ ਰਿਲੀਜ਼ ਹੋਣਾ ਹੈ। ਮਡੋਨਾ ਨੇ ਟਵਿੱਟਰ 'ਤੇ ਲਿਖਿਆ, ''ਜਲਦੀ ਹੀ ਕ੍ਰਿਸਮਸ ਆ ਰਿਹਾ ਹੈ। ਮੇਰੇ ਐਲਬਮ ਨੂੰ ਪ੍ਰੀ-ਆਰਡਰ ਕਰੋ ਅਤੇ 6 ਗਾਣੇ ਡਾਊਨਲੋਡ ਕਰੋ। ਛੁੱਟੀਆਂ ਮੁਬਾਰਕ ਹੋ।'' ਹੁਣ ਮਡੋਨਾ ਦੇ ਨਵੇਂ ਐਲਬਮ ਦੇ 6 ਗਾਣੇ 'ਬਿੱਚ ਆਈਟਮ ਮਡੋਨਾ, ਇਸਯੂਮੀਨੇਟੀ, ਲਿਵਿੰਗ ਫਾਰ ਲਵ, ਡੇਵਿਲ ਪ੍ਰੇ, ਘੋਸਟ ਟਾਊਨ, ਅਨ-ਅਪੋਲੋਜੇਟਿਕ ਬਿੱਚ ਉਪਲੱਬਧ ਹਨ।
ਸੁਸ਼ਾਂਤ ਸਿੰਘ ਰਾਜਪੂਤ ਦੀ ਫਿਲਮ 'ਡਿਟੈਕਟਿਵ ਬਿਓਮਕੇਸ਼ ਬਕਸ਼ੀ' ਦਾ ਪੋਸਟਰ ਰਿਲੀਜ਼
NEXT STORY