ਚੰਡੀਗੜ੍ਹ- ਪੰਜਾਬ ਸਰਕਾਰ ਨੇ ਅੱਜ 2015 ਦੀ 33 ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਸਰਕਾਰ ਉਨ੍ਹਾਂ 19 ਰੋਕੂ (ਰਿਸਟ੍ਰਿਕਟਿਡ) ਛੁੱਟੀਆਂ ਦਾ ਵੀ ਪਾਲਨ ਕਰੇਗੀ ਜਿਨ੍ਹਾਂ 'ਚੋਂ ਹਰੇਕ ਮੁਲਾਜ਼ਮ ਛੁੱਟੀ ਦੇ ਤੌਰ 'ਤੇ ਪਾਲਣਾ ਕਰਨ ਲਈ ਦੋ ਦਿਨ ਚੁਣ ਸਕਦਾ ਹੈ।
ਸਰਕਾਰੀ ਦਫ਼ਤਰ ਹੇਠਾਂ ਲਿਖੀਆਂ ਮਿਤੀਆਂ ਨੂੰ ਬੰਦ ਰਹਿਣਗੇ- ਬਸੰਤ ਪੰਚਮੀ ਤੇ ਜਨਮ ਦਿਨ ਸਤਿਗੁਰ ਰਾਮ ਸਿੰਘ (24 ਜਨਵਰੀ), ਗਣਤੰਤਰ ਦਿਵਸ (17 ਫਰਵਰੀ), ਹੋਲੀ (6 ਮਾਰਚ), ਸ਼ਹੀਦੀ ਦਿਹਾੜਾ ਭਗਤ ਸਿੰਘ (23 ਮਾਰਚ), ਰਾਮ ਨੌਵੀਂ (28 ਮਾਰਚ), ਮਹਾਵੀਰ ਜਯੰਤੀ (2 ਅਪ੍ਰੈਲ), ਗੁੱਡ ਫ੍ਰਾਈਡੇ (3 ਅਪ੍ਰੈਲ), ਵਿਸਾਖੀ ਤੇ ਜਨਮਦਿਨ ਡਾ. ਬੀ.ਆਰ ਅੰਬੇਡਕਰ (14 ਅਪ੍ਰੈਲ), ਪਰਸ਼ੂਰਾਮ ਜਯੰਤੀ (21 ਅਪ੍ਰੈਲ), ਮਈ ਦਿਵਸ (1 ਮਈ), ਸ਼ਹੀਦੀ ਦਿਹਾੜਾ ਗੁਰੂ ਅਰਜਨ ਸਾਹਿਬ (22 ਮਈ), ਕਬੀਰ ਜਯੰਤੀ (2 ਜੂਨ), ਈਦ-ਉਲ-ਫ਼ਿਤਰ (18 ਜੁਲਾਈ), ਸ਼ਹੀਦੀ ਦਿਹਾੜਾ ਊਧਮ ਸਿੰਘ (31 ਜੁਲਾਈ), ਆਜ਼ਾਦੀ ਦਿਵਸ (15 ਅਗਸਤ),
ਪ੍ਰਕਾਸ਼ ਉਤਸਵ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ (1 ਸਤੰਬਰ), ਜਨਮਅਸ਼ਟਮੀ (5 ਸਤੰਬਰ), ਜਨਮਦਿਨ ਬਾਬਾ ਸ਼੍ਰੀ ਚੰਦ (23 ਸਤੰਬਰ), ਈਦ-ਉਲ-ਜੂਹਾ (ਬਕਰੀਦ) (25 ਸਤੰਬਰ), ਜਨਮਦਿਨ ਭਗਤ ਸਿੰਘ ਜੀ (28 ਸਤੰਬਰ), ਜਨਮਦਿਨ ਮਹਾਤਮਗਾ ਗਾਂਧੀ (2 ਅਕਤੂਬਰ), ਪ੍ਰਕਾਸ਼ ਪੁਰਬ ਗੁਰੂ ਰਾਮਦਾਸ ਜੀ (9 ਅਕਤੂਬਰ),ਅਗਰਸੇਨ ਜਯੰਤੀ (13 ਅਕਤੂਬਰ),
ਦੁਸਿਹਰਾ (22 ਅਕਤੂਬਰ), ਪ੍ਰਕਾਸ਼ ਪੁਰਬ ਮਹਾਰਿਸ਼ੀ ਵਾਲਮੀਕ (27 ਅਕਤੂਬਰ), ਦਿਵਾਲੀ (11 ਨਵੰਬਰ), ਵਿਸ਼ਕਰਮਾ ਦਿਵਸ (12 ਨਵੰਬਰ), ਸ਼ਹੀਦੀ ਦਿਹਾੜਾ ਗੁਰੂ ਤੇਗ ਬਹਾਦਰ ਜੀ (24 ਨਵੰਬਰ), ਪ੍ਰਕਾਸ਼ ਪੁਰਬ ਗੁਰੂ ਨਾਨਕ ਸਾਹਿਬ (25 ਨਵੰਬਰ) ਅਤੇ ਕ੍ਰਿਸਮਸ (25 ਦਸੰਬਰ)।
ਨੌਜਵਾਨ ਦਾ ਭੇਦਭਰੀ ਹਾਲਤ 'ਚ ਕਤਲ
NEXT STORY